ਅੱਯੋਬ 24

“ਫਿਰ ਵੀ ਉਹ ਪਾਣੀ ਦੀ ਸਤ੍ਹਾ ਉੱਤੇ ਝੱਗ ਹਨ; ਉਹਨਾਂ ਦੀ ਧਰਤੀ ਦਾ ਹਿੱਸਾ ਸਰਾਪਿਆ ਗਿਆ ਹੈ, ਤਾਂ ਜੋ ਕੋਈ ਅੰਗੂਰੀ ਬਾਗਾਂ ਵਿੱਚ ਨਾ ਜਾਵੇ।

Job 24:18 (UKJV) He is swift as the waters; their portion is cursed in the earth: he beholds not the way of the vineyards.

16ਹਨੇਰੇ ਵਿੱਚ, ਚੋਰ ਘਰਾਂ ਨੂੰ ਤੋੜਦੇ ਹਨ, ਪਰ ਦਿਨ ਨੂੰ ਉਹ ਆਪਣੇ ਆਪ ਨੂੰ ਅੰਦਰ ਬੰਦ ਕਰ ਲੈਂਦੇ ਹਨ; ਅਤੇ ਰੌਸ਼ਨੀ ਨਾਲ ਉਹਨਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੁੰਦਾ।

17ਉਹਨਾਂ ਸਾਰਿਆਂ ਲਈ, ਅੱਧੀ ਰਾਤ ਉਹਨਾਂ ਦੀ ਸਵੇਰ ਹੈ; ਉਹ ਹਨੇਰੇ ਦੇ ਦਹਿਸ਼ਤ ਨਾਲ ਦੋਸਤੀ ਕਰਦੇ ਹਨ।

18“ਫਿਰ ਵੀ ਉਹ ਪਾਣੀ ਦੀ ਸਤ੍ਹਾ ਉੱਤੇ ਝੱਗ ਹਨ; ਉਹਨਾਂ ਦੀ ਧਰਤੀ ਦਾ ਹਿੱਸਾ ਸਰਾਪਿਆ ਗਿਆ ਹੈ, ਤਾਂ ਜੋ ਕੋਈ ਅੰਗੂਰੀ ਬਾਗਾਂ ਵਿੱਚ ਨਾ ਜਾਵੇ।

19ਜਿਵੇਂ ਗਰਮੀ ਅਤੇ ਸੋਕਾ ਪਿਘਲੀ ਹੋਈ ਬਰਫ਼ ਨੂੰ ਖੋਹ ਲੈਂਦੇ ਹਨ, ਉਸੇ ਤਰ੍ਹਾਂ ਕਬਰ ਉਹਨਾਂ ਨੂੰ ਖੋਹ ਲੈਂਦੀ ਹੈ ਜਿਨ੍ਹਾਂ ਨੇ ਪਾਪ ਕੀਤਾ ਹੈ।

20ਕੁੱਖ ਉਹਨਾਂ ਨੂੰ ਭੁੱਲ ਜਾਂਦੀ ਹੈ, ਕੀੜੇ ਉਹਨਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ; ਦੁਸ਼ਟਾਂ ਨੂੰ ਹੁਣ ਚੇਤੇ ਨਹੀਂ ਰੱਖਿਆ ਜਾਂਦਾ ਪਰ ਉਹ ਰੁੱਖ ਵਾਂਗ ਟੁੱਟ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.