ਅੱਯੋਬ 24

ਹਨੇਰੇ ਵਿੱਚ, ਚੋਰ ਘਰਾਂ ਨੂੰ ਤੋੜਦੇ ਹਨ, ਪਰ ਦਿਨ ਨੂੰ ਉਹ ਆਪਣੇ ਆਪ ਨੂੰ ਅੰਦਰ ਬੰਦ ਕਰ ਲੈਂਦੇ ਹਨ; ਅਤੇ ਰੌਸ਼ਨੀ ਨਾਲ ਉਹਨਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੁੰਦਾ।

Job 24:16 (UKJV) In the dark they dig through houses, which they had marked for themselves in the daytime: they know not the light.

14ਜਦੋਂ ਦਿਨ ਚੜ੍ਹਦਾ ਹੈ, ਕਾਤਲ ਉੱਠਦਾ ਹੈ, ਗਰੀਬਾਂ ਅਤੇ ਲੋੜਵੰਦਾਂ ਨੂੰ ਮਾਰਦਾ ਹੈ, ਅਤੇ ਰਾਤ ਨੂੰ ਚੋਰ ਵਾਂਗ ਚੋਰੀ ਕਰਦਾ ਹੈ।

15ਵਿਭਚਾਰੀ ਦੀ ਅੱਖ ਸ਼ਾਮ ਨੂੰ ਉਡੀਕਦੀ ਹੈ; ਉਹ ਸੋਚਦਾ ਹੈ, ‘ਕੋਈ ਅੱਖ ਮੈਨੂੰ ਨਹੀਂ ਵੇਖੇਗੀ,’ ਅਤੇ ਉਹ ਆਪਣਾ ਚਿਹਰਾ ਛੁਪਾਉਂਦਾ ਹੈ।

16ਹਨੇਰੇ ਵਿੱਚ, ਚੋਰ ਘਰਾਂ ਨੂੰ ਤੋੜਦੇ ਹਨ, ਪਰ ਦਿਨ ਨੂੰ ਉਹ ਆਪਣੇ ਆਪ ਨੂੰ ਅੰਦਰ ਬੰਦ ਕਰ ਲੈਂਦੇ ਹਨ; ਅਤੇ ਰੌਸ਼ਨੀ ਨਾਲ ਉਹਨਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੁੰਦਾ।

17ਉਹਨਾਂ ਸਾਰਿਆਂ ਲਈ, ਅੱਧੀ ਰਾਤ ਉਹਨਾਂ ਦੀ ਸਵੇਰ ਹੈ; ਉਹ ਹਨੇਰੇ ਦੇ ਦਹਿਸ਼ਤ ਨਾਲ ਦੋਸਤੀ ਕਰਦੇ ਹਨ।

18“ਫਿਰ ਵੀ ਉਹ ਪਾਣੀ ਦੀ ਸਤ੍ਹਾ ਉੱਤੇ ਝੱਗ ਹਨ; ਉਹਨਾਂ ਦੀ ਧਰਤੀ ਦਾ ਹਿੱਸਾ ਸਰਾਪਿਆ ਗਿਆ ਹੈ, ਤਾਂ ਜੋ ਕੋਈ ਅੰਗੂਰੀ ਬਾਗਾਂ ਵਿੱਚ ਨਾ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.