13“ਅਜਿਹੇ ਲੋਕ ਹਨ ਜੋ ਰੋਸ਼ਨੀ ਦੇ ਵਿਰੁੱਧ ਬਗਾਵਤ ਕਰਦੇ ਹਨ, ਜੋ ਉਸਦੇ ਰਾਹਾਂ ਨੂੰ ਨਹੀਂ ਜਾਣਦੇ ਨਾ ਉਸਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ।
14ਜਦੋਂ ਦਿਨ ਚੜ੍ਹਦਾ ਹੈ, ਕਾਤਲ ਉੱਠਦਾ ਹੈ, ਗਰੀਬਾਂ ਅਤੇ ਲੋੜਵੰਦਾਂ ਨੂੰ ਮਾਰਦਾ ਹੈ, ਅਤੇ ਰਾਤ ਨੂੰ ਚੋਰ ਵਾਂਗ ਚੋਰੀ ਕਰਦਾ ਹੈ।
15ਵਿਭਚਾਰੀ ਦੀ ਅੱਖ ਸ਼ਾਮ ਨੂੰ ਉਡੀਕਦੀ ਹੈ; ਉਹ ਸੋਚਦਾ ਹੈ, ‘ਕੋਈ ਅੱਖ ਮੈਨੂੰ ਨਹੀਂ ਵੇਖੇਗੀ,’ ਅਤੇ ਉਹ ਆਪਣਾ ਚਿਹਰਾ ਛੁਪਾਉਂਦਾ ਹੈ।
16ਹਨੇਰੇ ਵਿੱਚ, ਚੋਰ ਘਰਾਂ ਨੂੰ ਤੋੜਦੇ ਹਨ, ਪਰ ਦਿਨ ਨੂੰ ਉਹ ਆਪਣੇ ਆਪ ਨੂੰ ਅੰਦਰ ਬੰਦ ਕਰ ਲੈਂਦੇ ਹਨ; ਅਤੇ ਰੌਸ਼ਨੀ ਨਾਲ ਉਹਨਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੁੰਦਾ।
17ਉਹਨਾਂ ਸਾਰਿਆਂ ਲਈ, ਅੱਧੀ ਰਾਤ ਉਹਨਾਂ ਦੀ ਸਵੇਰ ਹੈ; ਉਹ ਹਨੇਰੇ ਦੇ ਦਹਿਸ਼ਤ ਨਾਲ ਦੋਸਤੀ ਕਰਦੇ ਹਨ।