ਅੱਯੋਬ 24

ਉਹ ਲੋੜਵੰਦਾਂ ਨੂੰ ਰਾਹ ਤੋਂ ਧੱਕ ਦਿੰਦੇ ਹਨ ਅਤੇ ਧਰਤੀ ਦੇ ਸਾਰੇ ਗਰੀਬਾਂ ਨੂੰ ਲੁਕਣ ਲਈ ਮਜਬੂਰ ਕਰਦੇ ਹਨ।

Job 24:4 (UKJV) They turn the needy out of the way: the poor of the earth hide themselves together.

2ਸ਼ਰਾਰਤੀ ਲੋਕ ਸੀਮਾ ਦੇ ਪੱਥਰਾਂ ਨੂੰ ਹਿਲਾ ਕੇ ਜ਼ਮੀਨ ਚੋਰੀ ਕਰਦੇ ਹਨ। ਉਹ ਚੋਰੀ ਕੀਤੇ ਇੱਜੜ ਚਰਾਉਂਦੇ ਹਨ।

3ਉਹ ਯਤੀਮ ਦੇ ਗਧੇ ਨੂੰ ਭਜਾ ਦਿੰਦੇ ਹਨ ਅਤੇ ਵਿਧਵਾ ਦੇ ਬਲਦ ਨੂੰ ਗਿਰਵੀ ਰੱਖ ਲੈਂਦੇ ਹਨ।

4ਉਹ ਲੋੜਵੰਦਾਂ ਨੂੰ ਰਾਹ ਤੋਂ ਧੱਕ ਦਿੰਦੇ ਹਨ ਅਤੇ ਧਰਤੀ ਦੇ ਸਾਰੇ ਗਰੀਬਾਂ ਨੂੰ ਲੁਕਣ ਲਈ ਮਜਬੂਰ ਕਰਦੇ ਹਨ।

5ਮਾਰੂਥਲ ਵਿੱਚ ਜੰਗਲੀ ਖੋਤਿਆਂ ਵਾਂਗ, ਗ਼ਰੀਬ ਭੋਜਨ ਲਈ ਆਪਣੀ ਮਿਹਨਤ ਵਿੱਚ ਫਿਰਦੇ ਹਨ; ਉਜਾੜ ਜ਼ਮੀਨ ਉਹਨਾਂ ਦੇ ਬੱਚਿਆਂ ਲਈ ਭੋਜਨ ਮੁਹੱਈਆ ਕਰਦੀ ਹੈ।

6ਉਹ ਖੇਤਾਂ ਵਿੱਚ ਚਾਰਾ ਇਕੱਠਾ ਕਰਦੇ ਹਨ ਅਤੇ ਦੁਸ਼ਟਾਂ ਦੇ ਅੰਗੂਰੀ ਬਾਗਾਂ ਵਿੱਚ ਚੁਗਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.