ਅੱਯੋਬ 24

ਉਹ ਯਤੀਮ ਦੇ ਗਧੇ ਨੂੰ ਭਜਾ ਦਿੰਦੇ ਹਨ ਅਤੇ ਵਿਧਵਾ ਦੇ ਬਲਦ ਨੂੰ ਗਿਰਵੀ ਰੱਖ ਲੈਂਦੇ ਹਨ।

Job 24:3 (UKJV) They drive away the ass of the fatherless, they take the widow's ox for a pledge.

1“ਸਰਵਸ਼ਕਤੀਮਾਨ ਨਿਆਂ ਲਈ ਸਮਾਂ ਕਿਉਂ ਨਹੀਂ ਨਿਯੁਕਤ ਕਰਦਾ? ਜਿਹੜੇ ਉਸ ਨੂੰ ਜਾਣਦੇ ਹਨ ਉਹ ਅਜਿਹੇ ਦਿਨਾਂ ਲਈ ਵਿਅਰਥ ਕਿਉਂ ਵੇਖਣਗੇ?

2ਸ਼ਰਾਰਤੀ ਲੋਕ ਸੀਮਾ ਦੇ ਪੱਥਰਾਂ ਨੂੰ ਹਿਲਾ ਕੇ ਜ਼ਮੀਨ ਚੋਰੀ ਕਰਦੇ ਹਨ। ਉਹ ਚੋਰੀ ਕੀਤੇ ਇੱਜੜ ਚਰਾਉਂਦੇ ਹਨ।

3ਉਹ ਯਤੀਮ ਦੇ ਗਧੇ ਨੂੰ ਭਜਾ ਦਿੰਦੇ ਹਨ ਅਤੇ ਵਿਧਵਾ ਦੇ ਬਲਦ ਨੂੰ ਗਿਰਵੀ ਰੱਖ ਲੈਂਦੇ ਹਨ।

4ਉਹ ਲੋੜਵੰਦਾਂ ਨੂੰ ਰਾਹ ਤੋਂ ਧੱਕ ਦਿੰਦੇ ਹਨ ਅਤੇ ਧਰਤੀ ਦੇ ਸਾਰੇ ਗਰੀਬਾਂ ਨੂੰ ਲੁਕਣ ਲਈ ਮਜਬੂਰ ਕਰਦੇ ਹਨ।

5ਮਾਰੂਥਲ ਵਿੱਚ ਜੰਗਲੀ ਖੋਤਿਆਂ ਵਾਂਗ, ਗ਼ਰੀਬ ਭੋਜਨ ਲਈ ਆਪਣੀ ਮਿਹਨਤ ਵਿੱਚ ਫਿਰਦੇ ਹਨ; ਉਜਾੜ ਜ਼ਮੀਨ ਉਹਨਾਂ ਦੇ ਬੱਚਿਆਂ ਲਈ ਭੋਜਨ ਮੁਹੱਈਆ ਕਰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.