ਅੱਯੋਬ 24

ਕੱਪੜਿਆਂ ਦੀ ਘਾਟ ਦੇ ਕਾਰਨ, ਉਹ ਰਾਤ ਨੰਗੇ ਹੀ ਕੱਟਦੇ ਹਨ; ਉਹਨਾਂ ਕੋਲ ਠੰਡ ਵਿੱਚ ਆਪਣੇ ਆਪ ਨੂੰ ਢੱਕਣ ਲਈ ਕੁਝ ਨਹੀਂ ਹੈ।

Job 24:7 (UKJV) They cause the naked to lodge without clothing, that they have no covering in the cold.

5ਮਾਰੂਥਲ ਵਿੱਚ ਜੰਗਲੀ ਖੋਤਿਆਂ ਵਾਂਗ, ਗ਼ਰੀਬ ਭੋਜਨ ਲਈ ਆਪਣੀ ਮਿਹਨਤ ਵਿੱਚ ਫਿਰਦੇ ਹਨ; ਉਜਾੜ ਜ਼ਮੀਨ ਉਹਨਾਂ ਦੇ ਬੱਚਿਆਂ ਲਈ ਭੋਜਨ ਮੁਹੱਈਆ ਕਰਦੀ ਹੈ।

6ਉਹ ਖੇਤਾਂ ਵਿੱਚ ਚਾਰਾ ਇਕੱਠਾ ਕਰਦੇ ਹਨ ਅਤੇ ਦੁਸ਼ਟਾਂ ਦੇ ਅੰਗੂਰੀ ਬਾਗਾਂ ਵਿੱਚ ਚੁਗਦੇ ਹਨ।

7ਕੱਪੜਿਆਂ ਦੀ ਘਾਟ ਦੇ ਕਾਰਨ, ਉਹ ਰਾਤ ਨੰਗੇ ਹੀ ਕੱਟਦੇ ਹਨ; ਉਹਨਾਂ ਕੋਲ ਠੰਡ ਵਿੱਚ ਆਪਣੇ ਆਪ ਨੂੰ ਢੱਕਣ ਲਈ ਕੁਝ ਨਹੀਂ ਹੈ।

8ਉਹ ਪਹਾੜੀ ਮੀਂਹ ਨਾਲ ਭਿੱਜ ਜਾਂਦੇ ਹਨ ਅਤੇ ਪਨਾਹ ਦੀ ਘਾਟ ਕਾਰਨ ਚੱਟਾਨਾਂ ਨੂੰ ਚਿੰਬੜ ਜਾਂਦੇ ਹਨ।

9ਅਨਾਥ ਬੱਚੇ ਨੂੰ ਮਾਂ ਦੀ ਛਾਤੀ ਤੋਂ ਖੋਹ ਲੈਂਦੇ ਹਨ; ਅਤੇ ਗਰੀਬ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.