6ਇਹ ਹੋਵੇ ਕਿ ਉਸ ਰਾਤ ਨੂੰ ਸੰਘਣਾ ਹਨੇਰਾ ਘੇਰ ਲਵੇ; ਉਹ ਨੂੰ ਸਾਲ ਦੇ ਦਿਨਾਂ ਵਿੱਚ ਸ਼ਾਮਲ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਮਹੀਨਿਆਂ ਵਿੱਚ ਦਰਜ ਕੀਤਾ ਜਾਵੇ।
7ਉਹ ਰਾਤ ਬੰਜਰ ਹੋਵੇ; ਇਸ ਵਿੱਚ ਖੁਸ਼ੀ ਦੀ ਕੋਈ ਚੀਕ ਸੁਣਾਈ ਨਾ ਦਿੱਤੀ ਜਾਵੇ।
8ਜਿਹੜੇ ਦਿਨਾਂ ਨੂੰ ਸਰਾਪ ਦਿੰਦੇ ਹਨ ਉਹ ਉਸ ਦਿਨ ਨੂੰ ਸਰਾਪ ਦੇਣ, ਉਹ ਜਿਹੜੇ ਲਿਵਯਾਥਾਨ ਨੂੰ ਜਗਾਉਣ ਲਈ ਤਿਆਰ ਹਨ।
9ਸਵੇਰ ਦੇ ਤਾਰੇ ਹਨੇਰੇ ਹੋ ਜਾਣ; ਇਹ ਵਿਅਰਥ ਦਿਨ ਦੇ ਪ੍ਰਕਾਸ਼ ਦੀ ਉਡੀਕ ਕਰਨ ਅਤੇ ਸਵੇਰ ਦੀਆਂ ਪਹਿਲੀਆਂ ਕਿਰਨਾਂ ਨਾ ਵੇਖਣ,
10ਕਿਉਂਕਿ ਇਸ ਨੇ ਮੇਰੀਆਂ ਅੱਖਾਂ ਨੂੰ ਮੁਸੀਬਤਾਂ ਤੋਂ ਲੁਕਾਉਣ ਲਈ ਮੇਰੇ ਲਈ ਕੁੱਖ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਸਨ।