ਅੱਯੋਬ 30

ਉਹ ਮੈਨੂੰ ਚਿੱਕੜ ਵਿੱਚ ਸੁੱਟ ਦਿੰਦਾ ਹੈ, ਅਤੇ ਮੈਂ ਮਿੱਟੀ ਅਤੇ ਸੁਆਹ ਹੋ ਗਿਆ ਹਾਂ।

Job 30:19 (UKJV) He has cast me into the mire, and I am become like dust and ashes.

17ਰਾਤ ਮੇਰੀਆਂ ਹੱਡੀਆਂ ਨੂੰ ਵਿੰਨ੍ਹਦੀ ਹੈ; ਮੇਰੀਆਂ ਪੀੜਾਂ ਕਦੇ ਆਰਾਮ ਨਹੀਂ ਕਰਦੀਆਂ।

18ਆਪਣੀ ਮਹਾਨ ਸ਼ਕਤੀ ਵਿੱਚ ਪਰਮੇਸ਼ਵਰ ਮੇਰੇ ਲਈ ਕੱਪੜੇ ਵਰਗਾ ਬਣ ਜਾਂਦਾ ਹੈ; ਉਹ ਮੈਨੂੰ ਮੇਰੇ ਕੱਪੜੇ ਦੇ ਗਲ਼ ਵਾਂਗ ਬੰਨ੍ਹਦਾ ਹੈ।

19ਉਹ ਮੈਨੂੰ ਚਿੱਕੜ ਵਿੱਚ ਸੁੱਟ ਦਿੰਦਾ ਹੈ, ਅਤੇ ਮੈਂ ਮਿੱਟੀ ਅਤੇ ਸੁਆਹ ਹੋ ਗਿਆ ਹਾਂ।

20“ਹੇ ਪਰਮੇਸ਼ਵਰ, ਮੈਂ ਤੈਨੂੰ ਪੁਕਾਰਦਾ ਹਾਂ, ਪਰ ਤੂੰ ਜਵਾਬ ਨਹੀਂ ਦਿੰਦਾ; ਮੈਂ ਖੜ੍ਹਾ ਹਾਂ, ਪਰ ਤੂੰ ਸਿਰਫ ਮੇਰੇ ਵੱਲ ਦੇਖਦਾ ਹੈ।

21ਤੁਸੀਂ ਮੈਨੂੰ ਬੇਰਹਿਮੀ ਨਾਲ ਮੋੜਦੇ ਹੋ; ਤੁਸੀਂ ਆਪਣੇ ਹੱਥ ਦੀ ਤਾਕਤ ਨਾਲ ਮੇਰੇ ਉੱਤੇ ਹਮਲਾ ਕਰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.