16“ਅਤੇ ਹੁਣ ਮੇਰੀ ਜ਼ਿੰਦਗੀ ਖ਼ਤਮ ਹੋ ਗਈ ਹੈ; ਦਿਨਾਂ ਦੇ ਦੁੱਖ ਮੈਨੂੰ ਫੜਦੇ ਹਨ।
17ਰਾਤ ਮੇਰੀਆਂ ਹੱਡੀਆਂ ਨੂੰ ਵਿੰਨ੍ਹਦੀ ਹੈ; ਮੇਰੀਆਂ ਪੀੜਾਂ ਕਦੇ ਆਰਾਮ ਨਹੀਂ ਕਰਦੀਆਂ।
18ਆਪਣੀ ਮਹਾਨ ਸ਼ਕਤੀ ਵਿੱਚ ਪਰਮੇਸ਼ਵਰ ਮੇਰੇ ਲਈ ਕੱਪੜੇ ਵਰਗਾ ਬਣ ਜਾਂਦਾ ਹੈ; ਉਹ ਮੈਨੂੰ ਮੇਰੇ ਕੱਪੜੇ ਦੇ ਗਲ਼ ਵਾਂਗ ਬੰਨ੍ਹਦਾ ਹੈ।
19ਉਹ ਮੈਨੂੰ ਚਿੱਕੜ ਵਿੱਚ ਸੁੱਟ ਦਿੰਦਾ ਹੈ, ਅਤੇ ਮੈਂ ਮਿੱਟੀ ਅਤੇ ਸੁਆਹ ਹੋ ਗਿਆ ਹਾਂ।
20“ਹੇ ਪਰਮੇਸ਼ਵਰ, ਮੈਂ ਤੈਨੂੰ ਪੁਕਾਰਦਾ ਹਾਂ, ਪਰ ਤੂੰ ਜਵਾਬ ਨਹੀਂ ਦਿੰਦਾ; ਮੈਂ ਖੜ੍ਹਾ ਹਾਂ, ਪਰ ਤੂੰ ਸਿਰਫ ਮੇਰੇ ਵੱਲ ਦੇਖਦਾ ਹੈ।