ਅੱਯੋਬ 30

“ਹੇ ਪਰਮੇਸ਼ਵਰ, ਮੈਂ ਤੈਨੂੰ ਪੁਕਾਰਦਾ ਹਾਂ, ਪਰ ਤੂੰ ਜਵਾਬ ਨਹੀਂ ਦਿੰਦਾ; ਮੈਂ ਖੜ੍ਹਾ ਹਾਂ, ਪਰ ਤੂੰ ਸਿਰਫ ਮੇਰੇ ਵੱਲ ਦੇਖਦਾ ਹੈ।

Job 30:20 (UKJV) I cry unto you, and you do not hear me: I stand up, and you regard me not.

18ਆਪਣੀ ਮਹਾਨ ਸ਼ਕਤੀ ਵਿੱਚ ਪਰਮੇਸ਼ਵਰ ਮੇਰੇ ਲਈ ਕੱਪੜੇ ਵਰਗਾ ਬਣ ਜਾਂਦਾ ਹੈ; ਉਹ ਮੈਨੂੰ ਮੇਰੇ ਕੱਪੜੇ ਦੇ ਗਲ਼ ਵਾਂਗ ਬੰਨ੍ਹਦਾ ਹੈ।

19ਉਹ ਮੈਨੂੰ ਚਿੱਕੜ ਵਿੱਚ ਸੁੱਟ ਦਿੰਦਾ ਹੈ, ਅਤੇ ਮੈਂ ਮਿੱਟੀ ਅਤੇ ਸੁਆਹ ਹੋ ਗਿਆ ਹਾਂ।

20“ਹੇ ਪਰਮੇਸ਼ਵਰ, ਮੈਂ ਤੈਨੂੰ ਪੁਕਾਰਦਾ ਹਾਂ, ਪਰ ਤੂੰ ਜਵਾਬ ਨਹੀਂ ਦਿੰਦਾ; ਮੈਂ ਖੜ੍ਹਾ ਹਾਂ, ਪਰ ਤੂੰ ਸਿਰਫ ਮੇਰੇ ਵੱਲ ਦੇਖਦਾ ਹੈ।

21ਤੁਸੀਂ ਮੈਨੂੰ ਬੇਰਹਿਮੀ ਨਾਲ ਮੋੜਦੇ ਹੋ; ਤੁਸੀਂ ਆਪਣੇ ਹੱਥ ਦੀ ਤਾਕਤ ਨਾਲ ਮੇਰੇ ਉੱਤੇ ਹਮਲਾ ਕਰਦੇ ਹੋ।

22ਤੂੰ ਮੈਨੂੰ ਖੋਹ ਲਿਆ ਹੈ ਅਤੇ ਮੈਨੂੰ ਹਵਾ ਦੇ ਅੱਗੇ ਚਲਾਇਆ ਹੈ; ਤੂੰ ਮੈਨੂੰ ਤੂਫਾਨ ਵਿੱਚ ਉਛਾਲਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.