ਅੱਯੋਬ 30

ਉਹ ਸੁੱਕੀ ਨਦੀ ਦੇ ਬਿਸਤਰਿਆਂ ਵਿੱਚ, ਚੱਟਾਨਾਂ ਦੇ ਵਿਚਕਾਰ ਅਤੇ ਜ਼ਮੀਨ ਦੀਆਂ ਖੁੱਡਾਂ ਵਿੱਚ ਰਹਿਣ ਲਈ ਮਜਬੂਰ ਸਨ।

Job 30:6 (UKJV) To dwell in the cliffs of the valleys, in caves of the earth, and in the rocks.

4ਉਹ ਝਾੜੀਆਂ ਵਿਚੋਂ ਪੌਦੇ ਤੋੜਦੇ ਕੇ ਖਾਦੇਂ ਸਨ, ਅਤੇ ਝਾੜੂ ਦੀਆਂ ਝੜ੍ਹਾਂ ਉਹਨਾਂ ਦਾ ਭੋਜਨ ਹੈ।

5ਉਹਨਾਂ ਨੂੰ ਮਨੁੱਖੀ ਸਮਾਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਲੋਕ ਉਹਨਾਂ ਉੱਤੇ ਇਸ ਤਰ੍ਹਾਂ ਚਲਾਉਂਦੇ ਜਿਵੇਂ ਉਹ ਚੋਰ ਹੋਣ।

6ਉਹ ਸੁੱਕੀ ਨਦੀ ਦੇ ਬਿਸਤਰਿਆਂ ਵਿੱਚ, ਚੱਟਾਨਾਂ ਦੇ ਵਿਚਕਾਰ ਅਤੇ ਜ਼ਮੀਨ ਦੀਆਂ ਖੁੱਡਾਂ ਵਿੱਚ ਰਹਿਣ ਲਈ ਮਜਬੂਰ ਸਨ।

7ਉਹ ਝਾੜੀਆਂ ਵਿੱਚ ਹੀਂਗਦੇ ਹਨ ਅਤੇ ਕੰਡਿਆਂ ਦੇ ਹੇਠ ਉਹ ਇਕੱਠੇ ਪਏ ਰਹਿੰਦੇ ਹਨ।

8ਉਹ ਮੂਰਖ ਅਤੇ ਬੇਨਾਮ ਬੱਚੇ, ਉਹਨਾਂ ਨੂੰ ਧਰਤੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.