ਅੱਯੋਬ 31

ਜਿਸ ਨੇ ਮੈਨੂੰ ਕੁੱਖ ਵਿੱਚ ਸਾਜਿਆ, ਕੀ ਉਸ ਨੇ ਉਹਨਾਂ ਨੂੰ ਨਹੀਂ ਬਣਾਇਆ? ਕੀ ਸਾਡੀਆਂ ਮਾਵਾਂ ਵਿੱਚ ਸਾਡੇ ਦੋਹਾਂ ਦਾ ਇੱਕ ਰੂਪ ਨਹੀਂ ਸੀ?

Job 31:15 (UKJV) Did not he that made me in the womb make him? and did not one fashion us in the womb?

13“ਜੇਕਰ ਮੈਂ ਆਪਣੇ ਕਿਸੇ ਵੀ ਨੌਕਰ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਹੋਵੇ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਜਦੋਂ ਉਹਨਾਂ ਨੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ,

14ਮੈਂ ਕੀ ਕਰਾਂਗਾ ਜਦੋਂ ਪਰਮੇਸ਼ਵਰ ਮੇਰਾ ਸਾਹਮਣਾ ਕਰੇਗਾ? ਜਦੋਂ ਨਿਆਂ ਲਈ ਬੁਲਾਇਆ ਜਾਵੇਗਾ ਤਾਂ ਮੈਂ ਕੀ ਜਵਾਬ ਦਿਆਂਗਾ?

15ਜਿਸ ਨੇ ਮੈਨੂੰ ਕੁੱਖ ਵਿੱਚ ਸਾਜਿਆ, ਕੀ ਉਸ ਨੇ ਉਹਨਾਂ ਨੂੰ ਨਹੀਂ ਬਣਾਇਆ? ਕੀ ਸਾਡੀਆਂ ਮਾਵਾਂ ਵਿੱਚ ਸਾਡੇ ਦੋਹਾਂ ਦਾ ਇੱਕ ਰੂਪ ਨਹੀਂ ਸੀ?

16“ਜੇ ਮੈਂ ਗਰੀਬਾਂ ਦੀਆਂ ਇੱਛਾਵਾਂ ਤੋਂ ਇਨਕਾਰ ਕੀਤਾ ਹੈ ਜਾਂ ਵਿਧਵਾ ਦੀਆਂ ਅੱਖਾਂ ਮੇਰੇ ਕਾਰਨ ਨਿਰਾਸ਼ ਗਈਆਂ ਹੋਣ,

17ਜਾਂ ਮੈਂ ਆਪਣੀ ਰੋਟੀ ਆਪਣੇ ਕੋਲ ਰੱਖੀ ਹੋਵੇ, ਅਤੇ ਅਨਾਥਾਂ ਨਾਲ ਸਾਂਝੀ ਨਾ ਕੀਤੀ ਹੋਵੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.