11ਕਿਉਂਕਿ ਇਹ ਦੁਸ਼ਟਤਾ ਹੈ, ਇੱਕ ਪਾਪ ਜਿਸਦਾ ਨਿਆਂ ਕੀਤਾ ਜਾਣਾ ਹੈ।
12ਇਹ ਇੱਕ ਅੱਗ ਹੈ ਜੋ ਤਬਾਹੀ ਨੂੰ ਸਾੜਦੀ ਹੈ; ਸਗੋਂ ਮੇਰੀ ਫ਼ਸਲ ਨੂੰ ਜੜ੍ਹ ਤੋਂ ਉਖਾੜ ਸੁੱਟਦੀ।
13“ਜੇਕਰ ਮੈਂ ਆਪਣੇ ਕਿਸੇ ਵੀ ਨੌਕਰ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਹੋਵੇ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਜਦੋਂ ਉਹਨਾਂ ਨੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ,
14ਮੈਂ ਕੀ ਕਰਾਂਗਾ ਜਦੋਂ ਪਰਮੇਸ਼ਵਰ ਮੇਰਾ ਸਾਹਮਣਾ ਕਰੇਗਾ? ਜਦੋਂ ਨਿਆਂ ਲਈ ਬੁਲਾਇਆ ਜਾਵੇਗਾ ਤਾਂ ਮੈਂ ਕੀ ਜਵਾਬ ਦਿਆਂਗਾ?
15ਜਿਸ ਨੇ ਮੈਨੂੰ ਕੁੱਖ ਵਿੱਚ ਸਾਜਿਆ, ਕੀ ਉਸ ਨੇ ਉਹਨਾਂ ਨੂੰ ਨਹੀਂ ਬਣਾਇਆ? ਕੀ ਸਾਡੀਆਂ ਮਾਵਾਂ ਵਿੱਚ ਸਾਡੇ ਦੋਹਾਂ ਦਾ ਇੱਕ ਰੂਪ ਨਹੀਂ ਸੀ?