14ਮੈਂ ਕੀ ਕਰਾਂਗਾ ਜਦੋਂ ਪਰਮੇਸ਼ਵਰ ਮੇਰਾ ਸਾਹਮਣਾ ਕਰੇਗਾ? ਜਦੋਂ ਨਿਆਂ ਲਈ ਬੁਲਾਇਆ ਜਾਵੇਗਾ ਤਾਂ ਮੈਂ ਕੀ ਜਵਾਬ ਦਿਆਂਗਾ?
15ਜਿਸ ਨੇ ਮੈਨੂੰ ਕੁੱਖ ਵਿੱਚ ਸਾਜਿਆ, ਕੀ ਉਸ ਨੇ ਉਹਨਾਂ ਨੂੰ ਨਹੀਂ ਬਣਾਇਆ? ਕੀ ਸਾਡੀਆਂ ਮਾਵਾਂ ਵਿੱਚ ਸਾਡੇ ਦੋਹਾਂ ਦਾ ਇੱਕ ਰੂਪ ਨਹੀਂ ਸੀ?
16“ਜੇ ਮੈਂ ਗਰੀਬਾਂ ਦੀਆਂ ਇੱਛਾਵਾਂ ਤੋਂ ਇਨਕਾਰ ਕੀਤਾ ਹੈ ਜਾਂ ਵਿਧਵਾ ਦੀਆਂ ਅੱਖਾਂ ਮੇਰੇ ਕਾਰਨ ਨਿਰਾਸ਼ ਗਈਆਂ ਹੋਣ,
17ਜਾਂ ਮੈਂ ਆਪਣੀ ਰੋਟੀ ਆਪਣੇ ਕੋਲ ਰੱਖੀ ਹੋਵੇ, ਅਤੇ ਅਨਾਥਾਂ ਨਾਲ ਸਾਂਝੀ ਨਾ ਕੀਤੀ ਹੋਵੇ,
18ਪਰ ਮੈਂ ਆਪਣੀ ਜਵਾਨੀ ਤੋਂ ਉਹਨਾਂ ਨੂੰ ਪਿਤਾ ਵਾਂਗ ਪਾਲਿਆ, ਅਤੇ ਆਪਣੇ ਜਨਮ ਤੋਂ ਹੀ ਮੈਂ ਵਿਧਵਾ ਦੀ ਅਗਵਾਈ ਕੀਤੀ,