ਅੱਯੋਬ 31

ਜੇ ਮੈਂ ਕਿਸੇ ਨੂੰ ਕੱਪੜਿਆਂ ਦੀ ਘਾਟ ਕਾਰਨ ਜਾਂ ਲੋੜਵੰਦ ਨੂੰ ਕੱਪੜਿਆਂ ਤੋਂ ਬਿਨਾਂ ਮਰਦੇ ਦੇਖਿਆ ਹੋਵੇ,

Job 31:19 (UKJV) If I have seen any perish for lack of clothing, or any poor without covering;

17ਜਾਂ ਮੈਂ ਆਪਣੀ ਰੋਟੀ ਆਪਣੇ ਕੋਲ ਰੱਖੀ ਹੋਵੇ, ਅਤੇ ਅਨਾਥਾਂ ਨਾਲ ਸਾਂਝੀ ਨਾ ਕੀਤੀ ਹੋਵੇ,

18ਪਰ ਮੈਂ ਆਪਣੀ ਜਵਾਨੀ ਤੋਂ ਉਹਨਾਂ ਨੂੰ ਪਿਤਾ ਵਾਂਗ ਪਾਲਿਆ, ਅਤੇ ਆਪਣੇ ਜਨਮ ਤੋਂ ਹੀ ਮੈਂ ਵਿਧਵਾ ਦੀ ਅਗਵਾਈ ਕੀਤੀ,

19ਜੇ ਮੈਂ ਕਿਸੇ ਨੂੰ ਕੱਪੜਿਆਂ ਦੀ ਘਾਟ ਕਾਰਨ ਜਾਂ ਲੋੜਵੰਦ ਨੂੰ ਕੱਪੜਿਆਂ ਤੋਂ ਬਿਨਾਂ ਮਰਦੇ ਦੇਖਿਆ ਹੋਵੇ,

20ਅਤੇ ਉਹਨਾਂ ਦੇ ਦਿਲਾਂ ਨੇ ਮੈਨੂੰ ਅਸੀਸ ਨਹੀਂ ਦਿੱਤੀ ਕਿਉਂਕਿ ਮੇਰੀਆਂ ਭੇਡਾਂ ਦੇ ਉੱਨ ਦੇ ਕੱਪੜੇ ਨਾਲ ਉਹਨਾਂ ਨੂੰ ਸੇਕਿਆ ਗਿਆ,

21ਜੇ ਮੈਂ ਅਨਾਥਾਂ ਦੇ ਵਿਰੁੱਧ ਹੱਥ ਉਠਾਇਆ ਹੋਵੇ, ਇਹ ਜਾਣ ਕੇ ਕਿ ਅਦਾਲਤ ਵਿੱਚ ਮੇਰਾ ਪ੍ਰਭਾਵ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.