15“ਉਹ ਨਿਰਾਸ਼ ਹਨ ਅਤੇ ਉਹਨਾਂ ਕੋਲ ਕਹਿਣ ਲਈ ਹੋਰ ਕੁਝ ਨਹੀਂ ਹੈ; ਸ਼ਬਦਾਂ ਨੇ ਉਹਨਾਂ ਨੂੰ ਅਸਫ਼ਲ ਕਰ ਦਿੱਤਾ ਹੈ।
16ਕੀ ਮੈਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ, ਹੁਣ ਜਦੋਂ ਉਹ ਚੁੱਪ ਹਨ, ਹੁਣ ਜਦੋਂ ਉਹ ਬਿਨਾਂ ਜਵਾਬ ਦੇ ਉੱਥੇ ਖੜ੍ਹੇ ਹਨ?
17ਮੈਂ ਵੀ ਆਪਣੀ ਗੱਲ ਕਹਾਂਗਾ; ਮੈਂ ਵੀ ਦੱਸਾਂਗਾ ਜੋ ਮੈਂ ਜਾਣਦਾ ਹਾਂ।
18ਕਿਉਂਕਿ ਮੈਂ ਸ਼ਬਦਾਂ ਨਾਲ ਭਰਪੂਰ ਹਾਂ, ਅਤੇ ਮੇਰੇ ਅੰਦਰ ਦੀ ਆਤਮਾ ਮੈਨੂੰ ਮਜਬੂਰ ਕਰਦੀ ਹੈ;
19ਅੰਦਰੋਂ ਮੇਰਾ ਮਨ ਉਸ ਦਾਖ਼ਰਸ ਵਰਗਾ ਹੈ, ਨਵੀਂ ਮਸ਼ਕ ਵਾਂਗ ਫਟਣ ਲਈ ਤਿਆਰ ਹੋਵੇ।