13ਇਹ ਨਾ ਕਹੋ, ‘ਸਾਨੂੰ ਬੁੱਧ ਮਿਲ ਗਈ ਹੈ; ਮਨੁੱਖ ਨਹੀਂ, ਬਲਕਿ ਪਰਮੇਸ਼ਵਰ ਉਸਦਾ ਖੰਡਨ ਕਰੇ।’
14ਪਰ ਅੱਯੋਬ ਨੇ ਮੇਰੇ ਵਿਰੁੱਧ ਆਪਣੇ ਸ਼ਬਦਾਂ ਨੂੰ ਨਹੀਂ ਬਿਆਨ ਕੀਤਾ, ਅਤੇ ਮੈਂ ਉਸ ਨੂੰ ਤੁਹਾਡੀਆਂ ਦਲੀਲਾਂ ਨਾਲ ਜਵਾਬ ਨਹੀਂ ਦਿਆਂਗਾ।
15“ਉਹ ਨਿਰਾਸ਼ ਹਨ ਅਤੇ ਉਹਨਾਂ ਕੋਲ ਕਹਿਣ ਲਈ ਹੋਰ ਕੁਝ ਨਹੀਂ ਹੈ; ਸ਼ਬਦਾਂ ਨੇ ਉਹਨਾਂ ਨੂੰ ਅਸਫ਼ਲ ਕਰ ਦਿੱਤਾ ਹੈ।
16ਕੀ ਮੈਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ, ਹੁਣ ਜਦੋਂ ਉਹ ਚੁੱਪ ਹਨ, ਹੁਣ ਜਦੋਂ ਉਹ ਬਿਨਾਂ ਜਵਾਬ ਦੇ ਉੱਥੇ ਖੜ੍ਹੇ ਹਨ?
17ਮੈਂ ਵੀ ਆਪਣੀ ਗੱਲ ਕਹਾਂਗਾ; ਮੈਂ ਵੀ ਦੱਸਾਂਗਾ ਜੋ ਮੈਂ ਜਾਣਦਾ ਹਾਂ।