ਅੱਯੋਬ 34

“ਇਸ ਲਈ ਤੁਸੀਂ ਸਮਝਦਾਰ ਲੋਕੋ, ਮੇਰੀ ਗੱਲ ਸੁਣੋ। ਪਰਮੇਸ਼ਵਰ ਦੇ ਲਈ ਇਹ ਸੰਭਵ ਨਹੀਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਬੁਰਾਈ ਕਰੇ, ਸਰਵਸ਼ਕਤੀਮਾਨ ਤੋਂ ਕੋਈ ਭੁੱਲ ਸੰਭਵ ਨਹੀਂ।

Job 34:10 (UKJV) Therefore hearken unto me all of you men of understanding: far be it from God, that he should do wickedness; and from the Almighty, that he should commit iniquity.

8ਉਹ ਦੁਸ਼ਟਾਂ ਨਾਲ ਸੰਗਤ ਰੱਖਦਾ ਹੈ; ਉਹ ਦੁਸ਼ਟਾਂ ਦੀ ਸੰਗਤ ਕਰਦਾ ਹੈ।

9ਕਿਉਂਕਿ ਉਹ ਕਹਿੰਦਾ ਹੈ, ‘ਪਰਮੇਸ਼ਵਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਕੋਈ ਲਾਭ ਨਹੀਂ ਹੈ।’

10“ਇਸ ਲਈ ਤੁਸੀਂ ਸਮਝਦਾਰ ਲੋਕੋ, ਮੇਰੀ ਗੱਲ ਸੁਣੋ। ਪਰਮੇਸ਼ਵਰ ਦੇ ਲਈ ਇਹ ਸੰਭਵ ਨਹੀਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਬੁਰਾਈ ਕਰੇ, ਸਰਵਸ਼ਕਤੀਮਾਨ ਤੋਂ ਕੋਈ ਭੁੱਲ ਸੰਭਵ ਨਹੀਂ।

11ਉਹ ਹਰ ਕਿਸੇ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਬਦਲਾ ਦਿੰਦਾ ਹੈ; ਉਹ ਉਹਨਾਂ ਉੱਤੇ ਉਹ ਲਿਆਉਂਦਾ ਹੈ ਜੋ ਉਹਨਾਂ ਦਾ ਆਚਰਣ ਯੋਗ ਹੈ।

12ਇਹ ਅਸੰਭਵ ਹੈ ਕਿ ਪਰਮੇਸ਼ਵਰ ਗਲਤ ਕਰੇਗਾ, ਕਿ ਸਰਵਸ਼ਕਤੀਮਾਨ ਨਿਆਂ ਨੂੰ ਵਿਗਾੜ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.