ਅੱਯੋਬ 34

ਉਹ ਹਰ ਕਿਸੇ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਬਦਲਾ ਦਿੰਦਾ ਹੈ; ਉਹ ਉਹਨਾਂ ਉੱਤੇ ਉਹ ਲਿਆਉਂਦਾ ਹੈ ਜੋ ਉਹਨਾਂ ਦਾ ਆਚਰਣ ਯੋਗ ਹੈ।

Job 34:11 (UKJV) For the work of a man shall he render unto him, and cause every man to find according to his ways.

9ਕਿਉਂਕਿ ਉਹ ਕਹਿੰਦਾ ਹੈ, ‘ਪਰਮੇਸ਼ਵਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਕੋਈ ਲਾਭ ਨਹੀਂ ਹੈ।’

10“ਇਸ ਲਈ ਤੁਸੀਂ ਸਮਝਦਾਰ ਲੋਕੋ, ਮੇਰੀ ਗੱਲ ਸੁਣੋ। ਪਰਮੇਸ਼ਵਰ ਦੇ ਲਈ ਇਹ ਸੰਭਵ ਨਹੀਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਬੁਰਾਈ ਕਰੇ, ਸਰਵਸ਼ਕਤੀਮਾਨ ਤੋਂ ਕੋਈ ਭੁੱਲ ਸੰਭਵ ਨਹੀਂ।

11ਉਹ ਹਰ ਕਿਸੇ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਬਦਲਾ ਦਿੰਦਾ ਹੈ; ਉਹ ਉਹਨਾਂ ਉੱਤੇ ਉਹ ਲਿਆਉਂਦਾ ਹੈ ਜੋ ਉਹਨਾਂ ਦਾ ਆਚਰਣ ਯੋਗ ਹੈ।

12ਇਹ ਅਸੰਭਵ ਹੈ ਕਿ ਪਰਮੇਸ਼ਵਰ ਗਲਤ ਕਰੇਗਾ, ਕਿ ਸਰਵਸ਼ਕਤੀਮਾਨ ਨਿਆਂ ਨੂੰ ਵਿਗਾੜ ਦੇਵੇਗਾ।

13ਕਿਸਨੇ ਉਸਨੂੰ ਧਰਤੀ ਉੱਤੇ ਨਿਯੁਕਤ ਕੀਤਾ? ਉਸ ਨੂੰ ਸਾਰੇ ਸੰਸਾਰ ਦਾ ਅਧਿਕਾਰੀ ਕਿਸਨੇ ਬਣਾਇਆ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.