ਅੱਯੋਬ 34

ਜਿਹੜਾ ਸਰਦਾਰਾਂ ਦਾ ਪੱਖਪਾਤ ਨਹੀਂ ਕਰਦਾ ਅਤੇ ਗਰੀਬਾਂ ਉੱਤੇ ਅਮੀਰਾਂ ਦੀ ਕਿਰਪਾ ਨਹੀਂ ਕਰਦਾ, ਕਿਉਂ ਜੋ ਇਹ ਸਭ ਉਸਦੇ ਹੱਥਾਂ ਦੇ ਕੰਮ ਹਨ?

Job 34:19 (UKJV) How much less to him that accepts not the persons of princes, nor regards the rich more than the poor? for they all are the work of his hands.

17ਕੀ ਨਿਆਂ ਨਾਲ ਨਫ਼ਰਤ ਕਰਨ ਵਾਲਾ ਕੋਈ ਸ਼ਾਸਨ ਕਰ ਸਕਦਾ ਹੈ? ਕੀ ਤੂੰ ਧਰਮੀ ਅਤੇ ਖਰੇ ਨੂੰ ਦੋਸ਼ੀ ਠਹਿਰਾਵੇਗਾ?

18ਕੀ ਇਹ ਉਹ ਨਹੀਂ ਹੈ ਜੋ ਰਾਜਿਆਂ ਨੂੰ ਆਖਦਾ ਹੈ, ‘ਤੁਸੀਂ ਨਿਕੰਮੇ ਹੋ,’ ਅਤੇ ਸਰਦਾਰਾਂ ਨੂੰ, ‘ਤੁਸੀਂ ਦੁਸ਼ਟ ਹੋ,’

19ਜਿਹੜਾ ਸਰਦਾਰਾਂ ਦਾ ਪੱਖਪਾਤ ਨਹੀਂ ਕਰਦਾ ਅਤੇ ਗਰੀਬਾਂ ਉੱਤੇ ਅਮੀਰਾਂ ਦੀ ਕਿਰਪਾ ਨਹੀਂ ਕਰਦਾ, ਕਿਉਂ ਜੋ ਇਹ ਸਭ ਉਸਦੇ ਹੱਥਾਂ ਦੇ ਕੰਮ ਹਨ?

20ਇੱਥੋਂ ਤੱਕ ਸ਼ਕਤੀਸ਼ਾਲੀ ਰਾਜੇ, ਅੱਧੀ ਰਾਤ ਨੂੰ ਮਰ ਜਾਂਦੇ ਹਨ; ਅਤੇ ਬਲਵਾਨ ਬਿਨ੍ਹਾਂ ਹੱਥ ਲਾਏ ਚਲੇ ਜਾਂਦੇ ਹਨ।

21“ਉਸ ਦੀਆਂ ਨਜ਼ਰਾਂ ਪ੍ਰਾਣੀਆਂ ਦੇ ਰਾਹਾਂ ਉੱਤੇ ਲੱਗੀਆਂ ਰਹਿੰਦੀਆ ਹਨ; ਉਹ ਉਹਨਾਂ ਦੇ ਹਰ ਕਦਮ ਨੂੰ ਦੇਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.