ਅੱਯੋਬ 38

ਕਿਸਨੇ ਧਰਤੀ ਦੀਆਂ ਹੱਦਾਂ ਮਿੱਥੀਆਂ? ਯਕੀਨਨ ਤੂੰ ਜਾਣਦਾ ਹੋਵੇਗਾ! ਇਸ ਦੇ ਦੁਆਲੇ ਇੱਕ ਮਾਪਣ ਵਾਲੀ ਰੇਖਾ ਕਿਸਨੇ ਨਿਸ਼ਚਿਤ ਕੀਤੀ?

Job 38:5 (UKJV) Who has laid the measures thereof, if you know? or who has stretched the line upon it?

3ਆਪਣੇ ਆਪ ਨੂੰ ਇੱਕ ਆਦਮੀ ਵਾਂਗ ਬਣਾ; ਮੈਂ ਤੈਨੂੰ ਸਵਾਲ ਕਰਾਂਗਾ, ਅਤੇ ਤੂੰ ਮੈਨੂੰ ਉੱਤਰ ਦੇ।

4“ਜਦੋਂ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ? ਮੈਨੂੰ ਦੱਸ, ਜੇ ਤੂੰ ਸਮਝਦਾ ਹੈ।

5ਕਿਸਨੇ ਧਰਤੀ ਦੀਆਂ ਹੱਦਾਂ ਮਿੱਥੀਆਂ? ਯਕੀਨਨ ਤੂੰ ਜਾਣਦਾ ਹੋਵੇਗਾ! ਇਸ ਦੇ ਦੁਆਲੇ ਇੱਕ ਮਾਪਣ ਵਾਲੀ ਰੇਖਾ ਕਿਸਨੇ ਨਿਸ਼ਚਿਤ ਕੀਤੀ?

6ਇਸ ਦੇ ਪੈਰ ਕਿਸ ਉੱਤੇ ਰੱਖੇ ਗਏ ਸਨ, ਜਾਂ ਕਿਸ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ,

7ਜਦੋਂ ਸਵੇਰ ਦੇ ਤਾਰੇ ਇਕੱਠੇ ਗਾਉਂਦੇ ਸਨ ਅਤੇ ਸਾਰੇ ਦੂਤ ਜੈਕਾਰੇ ਗਜਾ ਰਹੇ ਸਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.