1ਫਿਰ ਯਾਹਵੇਹ ਨੇ ਵਾਵਰੋਲੇ ਵਿੱਚੋਂ ਅੱਯੋਬ ਨਾਲ ਗੱਲ ਕੀਤੀ। ਉਸ ਨੇ ਕਿਹਾ:
2“ਇਹ ਕੌਣ ਹੈ ਜੋ ਬਿਨਾਂ ਗਿਆਨ ਦੇ ਸ਼ਬਦਾਂ ਨਾਲ ਮੇਰੀਆਂ ਯੋਜਨਾਵਾਂ ਨੂੰ ਧੁੰਦਲਾ ਕਰਦਾ ਹੈ?
3ਆਪਣੇ ਆਪ ਨੂੰ ਇੱਕ ਆਦਮੀ ਵਾਂਗ ਬਣਾ; ਮੈਂ ਤੈਨੂੰ ਸਵਾਲ ਕਰਾਂਗਾ, ਅਤੇ ਤੂੰ ਮੈਨੂੰ ਉੱਤਰ ਦੇ।
4“ਜਦੋਂ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ? ਮੈਨੂੰ ਦੱਸ, ਜੇ ਤੂੰ ਸਮਝਦਾ ਹੈ।
5ਕਿਸਨੇ ਧਰਤੀ ਦੀਆਂ ਹੱਦਾਂ ਮਿੱਥੀਆਂ? ਯਕੀਨਨ ਤੂੰ ਜਾਣਦਾ ਹੋਵੇਗਾ! ਇਸ ਦੇ ਦੁਆਲੇ ਇੱਕ ਮਾਪਣ ਵਾਲੀ ਰੇਖਾ ਕਿਸਨੇ ਨਿਸ਼ਚਿਤ ਕੀਤੀ?