11ਸ਼ੇਰ ਸ਼ਿਕਾਰ ਦੀ ਘਾਟ ਕਾਰਨ ਮਰ ਜਾਂਦਾ ਹੈ, ਅਤੇ ਸ਼ੇਰਨੀ ਦੇ ਬੱਚੇ ਖਿੱਲਰ ਜਾਂਦੇ ਹਨ।
12“ਇੱਕ ਸ਼ਬਦ ਮੇਰੇ ਕੋਲ ਗੁਪਤ ਰੂਪ ਵਿੱਚ ਲਿਆਇਆ ਗਿਆ ਸੀ, ਮੇਰੇ ਕੰਨਾਂ ਵਿੱਚ ਇਸ ਦੀ ਗੂੰਜ ਪਈ।
13ਰਾਤ ਨੂੰ ਨਿਰਾਸ਼ਾਜਨਕ ਸੁਪਨਿਆਂ ਵਿੱਚ, ਜਦੋਂ ਲੋਕਾਂ ਨੂੰ ਗੂੜੀ ਨੀਂਦ ਆਉਂਦੀ ਹੈ,
14ਡਰ ਅਤੇ ਕੰਬਣੀ ਨੇ ਮੈਨੂੰ ਫੜ ਲਿਆ ਜਿਸ ਨੇ ਮੇਰੀਆਂ ਸਾਰੀਆਂ ਹੱਡੀਆਂ ਹਿਲਾ ਦਿੱਤੀਆਂ।
15ਇੱਕ ਆਤਮਾ ਮੇਰੇ ਚਿਹਰੇ ਤੋਂ ਲੰਘ ਗਈ, ਅਤੇ ਮੇਰੇ ਸਰੀਰ ਦੇ ਰੋਂਗਟੇ ਖੜ੍ਹੇ ਹੋ ਗਏ।