9ਪਰਮੇਸ਼ਵਰ ਦੇ ਸਾਹ ਨਾਲ ਉਹ ਨਾਸ ਹੋ ਜਾਂਦੇ ਹਨ; ਉਸਦੇ ਗੁੱਸੇ ਦੇ ਧਮਾਕੇ ਨਾਲ ਉਹ ਮੁੱਕ ਜਾਂਦੇ ਹਨ।
10ਦੁਸ਼ਟ ਲੋਕ ਭਾਵੇਂ ਸ਼ੇਰ ਵਾਂਗ ਗਰਜਣ ਅਤੇ ਦਹਾੜਨ, ਤਾਂ ਵੀ ਪਰਮੇਸ਼ਵਰ ਉਹਨਾਂ ਦੇ ਦੰਦ ਭੰਨ ਸੁੱਟਦਾ ਹੈ।
11ਸ਼ੇਰ ਸ਼ਿਕਾਰ ਦੀ ਘਾਟ ਕਾਰਨ ਮਰ ਜਾਂਦਾ ਹੈ, ਅਤੇ ਸ਼ੇਰਨੀ ਦੇ ਬੱਚੇ ਖਿੱਲਰ ਜਾਂਦੇ ਹਨ।
12“ਇੱਕ ਸ਼ਬਦ ਮੇਰੇ ਕੋਲ ਗੁਪਤ ਰੂਪ ਵਿੱਚ ਲਿਆਇਆ ਗਿਆ ਸੀ, ਮੇਰੇ ਕੰਨਾਂ ਵਿੱਚ ਇਸ ਦੀ ਗੂੰਜ ਪਈ।
13ਰਾਤ ਨੂੰ ਨਿਰਾਸ਼ਾਜਨਕ ਸੁਪਨਿਆਂ ਵਿੱਚ, ਜਦੋਂ ਲੋਕਾਂ ਨੂੰ ਗੂੜੀ ਨੀਂਦ ਆਉਂਦੀ ਹੈ,