ਅੱਯੋਬ 4

ਪਰ ਹੁਣ ਜਦ ਤੇਰੇ ਉੱਤੇ ਮੁਸੀਬਤ ਆਈ ਹੈ, ਤਾਂ ਤੂੰ ਨਿਰਾਸ਼ ਹੋ ਗਿਆ ਹੈ; ਉਹ ਨੇ ਤੈਨੂੰ ਛੂਹਿਆ ਅਤੇ ਤੂੰ ਨਿਰਾਸ਼ ਹੋ ਗਿਆ ਹੈ।

Job 4:5 (UKJV) But now it has come upon you, and you faint; it touches you, and you are troubled.

3ਸੋਚ ਕਿ ਤੂੰ ਬਹੁਤਿਆਂ ਨੂੰ ਕਿਵੇਂ ਉਪਦੇਸ਼ ਦਿੱਤਾ ਹੈ, ਤੂੰ ਕਮਜ਼ੋਰ ਹੱਥਾਂ ਨੂੰ ਕਿਵੇਂ ਮਜ਼ਬੂਤ ਕੀਤਾ ਹੈ।

4ਤੇਰੇ ਲਫ਼ਜ਼ਾਂ ਨੇ ਠੋਕਰ ਖਾਣ ਵਾਲਿਆਂ ਦਾ ਸਾਥ ਦਿੱਤਾ; ਤੂੰ ਹਿੱਲਦੇ ਹੋਏ ਗੋਡਿਆਂ ਨੂੰ ਮਜ਼ਬੂਤ ਕੀਤਾ ਹੈ।

5ਪਰ ਹੁਣ ਜਦ ਤੇਰੇ ਉੱਤੇ ਮੁਸੀਬਤ ਆਈ ਹੈ, ਤਾਂ ਤੂੰ ਨਿਰਾਸ਼ ਹੋ ਗਿਆ ਹੈ; ਉਹ ਨੇ ਤੈਨੂੰ ਛੂਹਿਆ ਅਤੇ ਤੂੰ ਨਿਰਾਸ਼ ਹੋ ਗਿਆ ਹੈ।

6ਕੀ ਤੇਰੀ ਧਾਰਮਿਕਤਾ ਤੇਰਾ ਭਰੋਸਾ ਨਹੀਂ ਹੋਣੀ ਚਾਹੀਦੀ ਅਤੇ ਤੇਰੇ ਨਿਰਦੋਸ਼ ਰਾਹ ਤੇਰੀ ਉਮੀਦ ਨਹੀਂ ਹੋਣੀ ਚਾਹੀਦੀ?

7ਹੁਣ ਸੋਚ, ਨਿਰਦੋਸ਼ ਹੋਣ ਕਰਕੇ ਕੌਣ ਨਾਸ਼ ਹੋਇਆ ਹੈ? ਨੇਕ ਲੋਕ ਕਦੋਂ ਤਬਾਹ ਹੋਏ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.