ਅੱਯੋਬ 4

ਕੀ ਤੇਰੀ ਧਾਰਮਿਕਤਾ ਤੇਰਾ ਭਰੋਸਾ ਨਹੀਂ ਹੋਣੀ ਚਾਹੀਦੀ ਅਤੇ ਤੇਰੇ ਨਿਰਦੋਸ਼ ਰਾਹ ਤੇਰੀ ਉਮੀਦ ਨਹੀਂ ਹੋਣੀ ਚਾਹੀਦੀ?

Job 4:6 (UKJV) Is not this your fear, your confidence, your hope, and the uprightness of your ways?

4ਤੇਰੇ ਲਫ਼ਜ਼ਾਂ ਨੇ ਠੋਕਰ ਖਾਣ ਵਾਲਿਆਂ ਦਾ ਸਾਥ ਦਿੱਤਾ; ਤੂੰ ਹਿੱਲਦੇ ਹੋਏ ਗੋਡਿਆਂ ਨੂੰ ਮਜ਼ਬੂਤ ਕੀਤਾ ਹੈ।

5ਪਰ ਹੁਣ ਜਦ ਤੇਰੇ ਉੱਤੇ ਮੁਸੀਬਤ ਆਈ ਹੈ, ਤਾਂ ਤੂੰ ਨਿਰਾਸ਼ ਹੋ ਗਿਆ ਹੈ; ਉਹ ਨੇ ਤੈਨੂੰ ਛੂਹਿਆ ਅਤੇ ਤੂੰ ਨਿਰਾਸ਼ ਹੋ ਗਿਆ ਹੈ।

6ਕੀ ਤੇਰੀ ਧਾਰਮਿਕਤਾ ਤੇਰਾ ਭਰੋਸਾ ਨਹੀਂ ਹੋਣੀ ਚਾਹੀਦੀ ਅਤੇ ਤੇਰੇ ਨਿਰਦੋਸ਼ ਰਾਹ ਤੇਰੀ ਉਮੀਦ ਨਹੀਂ ਹੋਣੀ ਚਾਹੀਦੀ?

7ਹੁਣ ਸੋਚ, ਨਿਰਦੋਸ਼ ਹੋਣ ਕਰਕੇ ਕੌਣ ਨਾਸ਼ ਹੋਇਆ ਹੈ? ਨੇਕ ਲੋਕ ਕਦੋਂ ਤਬਾਹ ਹੋਏ ਹਨ?

8ਜਿਵੇਂ ਕਿ ਮੈਂ ਦੇਖਿਆ ਹੈ, ਜਿਹੜੇ ਪਾਪ ਦਾ ਹਲ ਵਾਹੁੰਦੇ ਹਨ ਅਤੇ ਜਿਹੜੇ ਮੁਸੀਬਤ ਬੀਜਦੇ ਹਨ ਉਹ ਉਸਨੂੰ ਵੱਢਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.