6ਕੀ ਤੇਰੀ ਧਾਰਮਿਕਤਾ ਤੇਰਾ ਭਰੋਸਾ ਨਹੀਂ ਹੋਣੀ ਚਾਹੀਦੀ ਅਤੇ ਤੇਰੇ ਨਿਰਦੋਸ਼ ਰਾਹ ਤੇਰੀ ਉਮੀਦ ਨਹੀਂ ਹੋਣੀ ਚਾਹੀਦੀ?
7ਹੁਣ ਸੋਚ, ਨਿਰਦੋਸ਼ ਹੋਣ ਕਰਕੇ ਕੌਣ ਨਾਸ਼ ਹੋਇਆ ਹੈ? ਨੇਕ ਲੋਕ ਕਦੋਂ ਤਬਾਹ ਹੋਏ ਹਨ?
8ਜਿਵੇਂ ਕਿ ਮੈਂ ਦੇਖਿਆ ਹੈ, ਜਿਹੜੇ ਪਾਪ ਦਾ ਹਲ ਵਾਹੁੰਦੇ ਹਨ ਅਤੇ ਜਿਹੜੇ ਮੁਸੀਬਤ ਬੀਜਦੇ ਹਨ ਉਹ ਉਸਨੂੰ ਵੱਢਦੇ ਹਨ।
9ਪਰਮੇਸ਼ਵਰ ਦੇ ਸਾਹ ਨਾਲ ਉਹ ਨਾਸ ਹੋ ਜਾਂਦੇ ਹਨ; ਉਸਦੇ ਗੁੱਸੇ ਦੇ ਧਮਾਕੇ ਨਾਲ ਉਹ ਮੁੱਕ ਜਾਂਦੇ ਹਨ।
10ਦੁਸ਼ਟ ਲੋਕ ਭਾਵੇਂ ਸ਼ੇਰ ਵਾਂਗ ਗਰਜਣ ਅਤੇ ਦਹਾੜਨ, ਤਾਂ ਵੀ ਪਰਮੇਸ਼ਵਰ ਉਹਨਾਂ ਦੇ ਦੰਦ ਭੰਨ ਸੁੱਟਦਾ ਹੈ।