1ਯਾਹਵੇਹ ਨੇ ਅੱਯੋਬ ਨੂੰ ਕਿਹਾ:
2“ਕੀ ਉਹ ਜਿਹੜਾ ਸਰਵਸ਼ਕਤੀਮਾਨ ਨਾਲ ਝਗੜਾ ਕਰਦਾ ਹੈ ਉਸਨੂੰ ਸੁਧਾਰੇਗਾ? ਜਿਹੜਾ ਪਰਮੇਸ਼ਵਰ ਉੱਤੇ ਦੋਸ਼ ਲਾਉਂਦਾ ਹੈ ਉਹ ਉਸ ਨੂੰ ਉੱਤਰ ਦੇਵੇ!”
3ਫਿਰ ਅੱਯੋਬ ਨੇ ਯਾਹਵੇਹ ਨੂੰ ਜਵਾਬ ਦਿੱਤਾ:
4“ਮੈਂ ਅਯੋਗ ਹਾਂ, ਮੈਂ ਤੁਹਾਨੂੰ ਕਿਵੇਂ ਜਵਾਬ ਦੇ ਸਕਦਾ ਹਾਂ? ਮੈਂ ਆਪਣਾ ਹੱਥ ਆਪਣੇ ਮੂੰਹ ਉੱਤੇ ਰੱਖਿਆ।