11ਨੀਵਿਆਂ ਨੂੰ ਉਹ ਉੱਪਰ ਬਿਠਾਉਂਦਾ ਹੈ, ਅਤੇ ਸੋਗ ਕਰਨ ਵਾਲਿਆਂ ਨੂੰ ਸੁਰੱਖਿਆ ਵਿੱਚ ਉੱਚਾ ਕਰਦਾ ਹੈ।
12ਉਹ ਚਲਾਕ ਲੋਕਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੰਦਾ ਹੈ, ਤਾਂ ਜੋ ਉਹਨਾਂ ਦੇ ਹੱਥਾਂ ਵਿੱਚ ਕੋਈ ਸਫਲਤਾ ਨਾ ਪਵੇ।
13ਪਰਮੇਸ਼ਵਰ ਗਿਆਨੀਆਂ ਨੂੰ ਉਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ, ਅਤੇ ਚਲਾਕਾ ਦੀਆਂ ਜੁਗਤਾਂ ਨਸ਼ਟ ਹੋ ਜਾਂਦੀਆਂ ਹਨ।
14ਦਿਨ ਵੇਲੇ ਉਹਨਾਂ ਉੱਤੇ ਹਨੇਰਾ ਆ ਜਾਂਦਾ ਹੈ; ਦੁਪਹਿਰ ਨੂੰ ਉਹ ਰਾਤ ਵਾਂਗ ਟੋਹਦੇ ਫਿਰਦੇ ਹਨ।
15ਉਹ ਲੋੜਵੰਦਾਂ ਨੂੰ ਉਹਨਾਂ ਦੇ ਮੂੰਹ ਦੀ ਤਲਵਾਰ ਤੋਂ ਬਚਾਉਂਦਾ ਹੈ; ਉਹ ਉਹਨਾਂ ਨੂੰ ਤਾਕਤਵਰਾਂ ਦੇ ਪੰਜੇ ਤੋਂ ਬਚਾਉਂਦਾ ਹੈ।