19ਪਰਮੇਸ਼ਵਰ ਤੈਨੂੰ ਛੇ ਬਿਪਤਾਵਾਂ ਤੋਂ ਬਚਾਵੇਗਾ; ਸਗੋਂ ਸੱਤ ਵਿੱਚੋਂ ਕੋਈ ਨੁਕਸਾਨ ਤੈਨੂੰ ਨਹੀਂ ਛੂਹੇਗਾ।
20ਅਕਾਲ ਵਿੱਚ ਉਹ ਤੈਨੂੰ ਮੌਤ ਤੋਂ ਬਚਾਵੇਗਾ, ਅਤੇ ਲੜਾਈ ਵਿੱਚ ਤਲਵਾਰ ਦੇ ਵਾਰ ਤੋਂ।
21ਤੂੰ ਜੀਭ ਦੇ ਕੋਰੜੇ ਤੋਂ ਬਚਾਇਆ ਜਾਵੇਂਗਾ, ਅਤੇ ਤਬਾਹੀ ਆਉਣ ਤੇ ਤੈਨੂੰ ਡਰਨ ਦੀ ਲੋੜ ਨਹੀਂ ਹੈ।
22ਤੂੰ ਤਬਾਹੀ ਅਤੇ ਅਕਾਲ ਉੱਤੇ ਹੱਸੇਂਗਾ ਅਤੇ ਤੈਨੂੰ ਜੰਗਲੀ ਜਾਨਵਰਾਂ ਤੋਂ ਡਰਨ ਦੀ ਲੋੜ ਨਹੀਂ ਹੈ।
23ਕਿਉਂ ਜੋ ਖੇਤ ਦੇ ਪੱਥਰਾਂ ਨਾਲ ਤੇਰਾ ਨੇਮ ਹੋਵੇਗਾ, ਅਤੇ ਜੰਗਲੀ ਜਾਨਵਰ ਤੇਰੇ ਨਾਲ ਸ਼ਾਂਤੀ ਵਿੱਚ ਰਹਿਣਗੇ।