17“ਮੁਬਾਰਕ ਹੈ ਉਹ ਜਿਸ ਨੂੰ ਪਰਮੇਸ਼ਵਰ ਸੁਧਾਰਦਾ ਹੈ; ਇਸ ਲਈ ਸਰਵਸ਼ਕਤੀਮਾਨ ਦੇ ਅਨੁਸ਼ਾਸਨ ਨੂੰ ਤੁੱਛ ਨਾ ਸਮਝੋ।
18ਜੇ ਉਹ ਜ਼ਖਮ ਕਰਦਾ ਹੈ ਤਾਂ ਉਹ ਪੱਟੀ ਵੀ ਬੰਨ੍ਹਦਾ ਹੈ; ਉਹ ਸੱਟ ਮਾਰਦਾ ਹੈ, ਪਰ ਉਸ ਦੇ ਹੱਥ ਚੰਗਾ ਵੀ ਕਰਦੇ ਹਨ।
19ਪਰਮੇਸ਼ਵਰ ਤੈਨੂੰ ਛੇ ਬਿਪਤਾਵਾਂ ਤੋਂ ਬਚਾਵੇਗਾ; ਸਗੋਂ ਸੱਤ ਵਿੱਚੋਂ ਕੋਈ ਨੁਕਸਾਨ ਤੈਨੂੰ ਨਹੀਂ ਛੂਹੇਗਾ।
20ਅਕਾਲ ਵਿੱਚ ਉਹ ਤੈਨੂੰ ਮੌਤ ਤੋਂ ਬਚਾਵੇਗਾ, ਅਤੇ ਲੜਾਈ ਵਿੱਚ ਤਲਵਾਰ ਦੇ ਵਾਰ ਤੋਂ।
21ਤੂੰ ਜੀਭ ਦੇ ਕੋਰੜੇ ਤੋਂ ਬਚਾਇਆ ਜਾਵੇਂਗਾ, ਅਤੇ ਤਬਾਹੀ ਆਉਣ ਤੇ ਤੈਨੂੰ ਡਰਨ ਦੀ ਲੋੜ ਨਹੀਂ ਹੈ।