15ਉਹ ਲੋੜਵੰਦਾਂ ਨੂੰ ਉਹਨਾਂ ਦੇ ਮੂੰਹ ਦੀ ਤਲਵਾਰ ਤੋਂ ਬਚਾਉਂਦਾ ਹੈ; ਉਹ ਉਹਨਾਂ ਨੂੰ ਤਾਕਤਵਰਾਂ ਦੇ ਪੰਜੇ ਤੋਂ ਬਚਾਉਂਦਾ ਹੈ।
16ਇਸ ਲਈ ਗਰੀਬਾਂ ਨੂੰ ਆਸ ਹੈ, ਅਤੇ ਬੇਇਨਸਾਫ਼ੀ ਆਪਣਾ ਮੂੰਹ ਬੰਦ ਕਰ ਦਿੰਦੀ ਹੈ।
17“ਮੁਬਾਰਕ ਹੈ ਉਹ ਜਿਸ ਨੂੰ ਪਰਮੇਸ਼ਵਰ ਸੁਧਾਰਦਾ ਹੈ; ਇਸ ਲਈ ਸਰਵਸ਼ਕਤੀਮਾਨ ਦੇ ਅਨੁਸ਼ਾਸਨ ਨੂੰ ਤੁੱਛ ਨਾ ਸਮਝੋ।
18ਜੇ ਉਹ ਜ਼ਖਮ ਕਰਦਾ ਹੈ ਤਾਂ ਉਹ ਪੱਟੀ ਵੀ ਬੰਨ੍ਹਦਾ ਹੈ; ਉਹ ਸੱਟ ਮਾਰਦਾ ਹੈ, ਪਰ ਉਸ ਦੇ ਹੱਥ ਚੰਗਾ ਵੀ ਕਰਦੇ ਹਨ।
19ਪਰਮੇਸ਼ਵਰ ਤੈਨੂੰ ਛੇ ਬਿਪਤਾਵਾਂ ਤੋਂ ਬਚਾਵੇਗਾ; ਸਗੋਂ ਸੱਤ ਵਿੱਚੋਂ ਕੋਈ ਨੁਕਸਾਨ ਤੈਨੂੰ ਨਹੀਂ ਛੂਹੇਗਾ।