ਅੱਯੋਬ 5

ਜੇ ਉਹ ਜ਼ਖਮ ਕਰਦਾ ਹੈ ਤਾਂ ਉਹ ਪੱਟੀ ਵੀ ਬੰਨ੍ਹਦਾ ਹੈ; ਉਹ ਸੱਟ ਮਾਰਦਾ ਹੈ, ਪਰ ਉਸ ਦੇ ਹੱਥ ਚੰਗਾ ਵੀ ਕਰਦੇ ਹਨ।

Job 5:18 (UKJV) For he makes sore, and binds up: he wounds, and his hands make whole.

16ਇਸ ਲਈ ਗਰੀਬਾਂ ਨੂੰ ਆਸ ਹੈ, ਅਤੇ ਬੇਇਨਸਾਫ਼ੀ ਆਪਣਾ ਮੂੰਹ ਬੰਦ ਕਰ ਦਿੰਦੀ ਹੈ।

17“ਮੁਬਾਰਕ ਹੈ ਉਹ ਜਿਸ ਨੂੰ ਪਰਮੇਸ਼ਵਰ ਸੁਧਾਰਦਾ ਹੈ; ਇਸ ਲਈ ਸਰਵਸ਼ਕਤੀਮਾਨ ਦੇ ਅਨੁਸ਼ਾਸਨ ਨੂੰ ਤੁੱਛ ਨਾ ਸਮਝੋ।

18ਜੇ ਉਹ ਜ਼ਖਮ ਕਰਦਾ ਹੈ ਤਾਂ ਉਹ ਪੱਟੀ ਵੀ ਬੰਨ੍ਹਦਾ ਹੈ; ਉਹ ਸੱਟ ਮਾਰਦਾ ਹੈ, ਪਰ ਉਸ ਦੇ ਹੱਥ ਚੰਗਾ ਵੀ ਕਰਦੇ ਹਨ।

19ਪਰਮੇਸ਼ਵਰ ਤੈਨੂੰ ਛੇ ਬਿਪਤਾਵਾਂ ਤੋਂ ਬਚਾਵੇਗਾ; ਸਗੋਂ ਸੱਤ ਵਿੱਚੋਂ ਕੋਈ ਨੁਕਸਾਨ ਤੈਨੂੰ ਨਹੀਂ ਛੂਹੇਗਾ।

20ਅਕਾਲ ਵਿੱਚ ਉਹ ਤੈਨੂੰ ਮੌਤ ਤੋਂ ਬਚਾਵੇਗਾ, ਅਤੇ ਲੜਾਈ ਵਿੱਚ ਤਲਵਾਰ ਦੇ ਵਾਰ ਤੋਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.