18ਉਸ ਨੇ ਮੈਨੂੰ ਸਾਹ ਨਾ ਲੈਣ ਦਿੱਤਾ ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ।
19ਤਾਕਤ ਦੀ ਗੱਲ ਹੋਵੇ ਤਾਂ ਉਹ ਬਲਵਾਨ ਹੈ! ਅਤੇ ਜੇ ਇਹ ਨਿਆਂ ਦੀ ਗੱਲ ਹੈ, ਤਾਂ ਉਸ ਨੂੰ ਕੌਣ ਲਲਕਾਰ ਸਕਦਾ ਹੈ?
20ਜੇ ਮੈਂ ਬੇਕਸੂਰ ਹੁੰਦਾ, ਮੇਰਾ ਮੂੰਹ ਮੈਨੂੰ ਨਿੰਦਦਾ; ਜੇ ਮੈਂ ਨਿਰਦੋਸ਼ ਹੁੰਦਾ, ਤਾਂ ਇਹ ਮੈਨੂੰ ਦੋਸ਼ੀ ਠਹਿਰਾਉਂਦਾ।
21“ਹਾਲਾਂਕਿ ਮੈਂ ਨਿਰਦੋਸ਼ ਹਾਂ, ਮੈਨੂੰ ਆਪਣੇ ਲਈ ਕੋਈ ਚਿੰਤਾ ਨਹੀਂ ਹੈ; ਮੈਂ ਆਪਣੀ ਜਾਨ ਨੂੰ ਤੁੱਛ ਜਾਣਦਾ ਹਾਂ।
22ਇਹ ਸਭ ਇੱਕੋ ਜਿਹਾ ਹੈ; ਇਸ ਲਈ ਮੈਂ ਆਖਦਾ ਹਾਂ, ‘ਉਹ ਨਿਰਦੋਸ਼ ਅਤੇ ਦੁਸ਼ਟ ਦੋਹਾਂ ਦਾ ਨਾਸ ਕਰਦਾ ਹੈ।’