ਅੱਯੋਬ 9

“ਹਾਲਾਂਕਿ ਮੈਂ ਨਿਰਦੋਸ਼ ਹਾਂ, ਮੈਨੂੰ ਆਪਣੇ ਲਈ ਕੋਈ ਚਿੰਤਾ ਨਹੀਂ ਹੈ; ਮੈਂ ਆਪਣੀ ਜਾਨ ਨੂੰ ਤੁੱਛ ਜਾਣਦਾ ਹਾਂ।

Job 9:21 (UKJV) Though I were perfect, yet would I not know my soul: I would despise my life.

19ਤਾਕਤ ਦੀ ਗੱਲ ਹੋਵੇ ਤਾਂ ਉਹ ਬਲਵਾਨ ਹੈ! ਅਤੇ ਜੇ ਇਹ ਨਿਆਂ ਦੀ ਗੱਲ ਹੈ, ਤਾਂ ਉਸ ਨੂੰ ਕੌਣ ਲਲਕਾਰ ਸਕਦਾ ਹੈ?

20ਜੇ ਮੈਂ ਬੇਕਸੂਰ ਹੁੰਦਾ, ਮੇਰਾ ਮੂੰਹ ਮੈਨੂੰ ਨਿੰਦਦਾ; ਜੇ ਮੈਂ ਨਿਰਦੋਸ਼ ਹੁੰਦਾ, ਤਾਂ ਇਹ ਮੈਨੂੰ ਦੋਸ਼ੀ ਠਹਿਰਾਉਂਦਾ।

21“ਹਾਲਾਂਕਿ ਮੈਂ ਨਿਰਦੋਸ਼ ਹਾਂ, ਮੈਨੂੰ ਆਪਣੇ ਲਈ ਕੋਈ ਚਿੰਤਾ ਨਹੀਂ ਹੈ; ਮੈਂ ਆਪਣੀ ਜਾਨ ਨੂੰ ਤੁੱਛ ਜਾਣਦਾ ਹਾਂ।

22ਇਹ ਸਭ ਇੱਕੋ ਜਿਹਾ ਹੈ; ਇਸ ਲਈ ਮੈਂ ਆਖਦਾ ਹਾਂ, ‘ਉਹ ਨਿਰਦੋਸ਼ ਅਤੇ ਦੁਸ਼ਟ ਦੋਹਾਂ ਦਾ ਨਾਸ ਕਰਦਾ ਹੈ।’

23ਜਦੋਂ ਇੱਕ ਬਿਪਤਾ ਅਚਾਨਕ ਮੌਤ ਲਿਆਉਂਦੀ ਹੈ, ਉਹ ਨਿਰਦੋਸ਼ਾਂ ਦੀ ਨਿਰਾਸ਼ਾ ਦਾ ਮਜ਼ਾਕ ਉਡਾਉਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.