21“ਹਾਲਾਂਕਿ ਮੈਂ ਨਿਰਦੋਸ਼ ਹਾਂ, ਮੈਨੂੰ ਆਪਣੇ ਲਈ ਕੋਈ ਚਿੰਤਾ ਨਹੀਂ ਹੈ; ਮੈਂ ਆਪਣੀ ਜਾਨ ਨੂੰ ਤੁੱਛ ਜਾਣਦਾ ਹਾਂ।
22ਇਹ ਸਭ ਇੱਕੋ ਜਿਹਾ ਹੈ; ਇਸ ਲਈ ਮੈਂ ਆਖਦਾ ਹਾਂ, ‘ਉਹ ਨਿਰਦੋਸ਼ ਅਤੇ ਦੁਸ਼ਟ ਦੋਹਾਂ ਦਾ ਨਾਸ ਕਰਦਾ ਹੈ।’
23ਜਦੋਂ ਇੱਕ ਬਿਪਤਾ ਅਚਾਨਕ ਮੌਤ ਲਿਆਉਂਦੀ ਹੈ, ਉਹ ਨਿਰਦੋਸ਼ਾਂ ਦੀ ਨਿਰਾਸ਼ਾ ਦਾ ਮਜ਼ਾਕ ਉਡਾਉਂਦੀ ਹੈ।
24ਜਦੋਂ ਭੂਮੀ ਦੁਸ਼ਟਾਂ ਦੇ ਹੱਥਾਂ ਵਿੱਚ ਆ ਜਾਂਦੀ ਹੈ, ਉਹ ਉਸਦੇ ਨਿਆਂਕਾਰਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦਾ ਹੈ। ਜੇ ਉਹ ਨਹੀਂ ਹੈ, ਤਾਂ ਕੌਣ ਹੈ?
25“ਮੇਰੇ ਦਿਨ ਦੌੜਨ ਵਾਲੇ ਦੇ ਨਾਲੋਂ ਤੇਜ਼ ਹਨ; ਉਹ ਖੁਸ਼ੀ ਦੀ ਝਲਕ ਦੇ ਬਿਨਾਂ ਉੱਡ ਜਾਂਦੇ ਹਨ।