ਅੱਯੋਬ 9

ਉਹ ਸੂਰਜ ਨਾਲ ਗੱਲ ਕਰਦਾ ਹੈ ਅਤੇ ਇਹ ਚਮਕਦਾ ਨਹੀਂ ਹੈ; ਉਹ ਤਾਰਿਆਂ ਦੀ ਰੋਸ਼ਨੀ ਨੂੰ ਬੰਦ ਕਰ ਦਿੰਦਾ ਹੈ।

Job 9:7 (UKJV) Which commands the sun, and it rises not; and seals up the stars.

5ਉਹ ਪਹਾੜਾਂ ਨੂੰ ਉਹਨਾਂ ਦੇ ਜਾਣੇ ਬਿਨਾਂ ਹਿਲਾ ਦਿੰਦਾ ਹੈ ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਉਲਟਾ ਦਿੰਦਾ ਹੈ।

6ਉਹ ਧਰਤੀ ਨੂੰ ਉਸ ਦੇ ਸਥਾਨ ਤੋਂ ਹਿਲਾ ਦਿੰਦਾ ਹੈ ਅਤੇ ਉਸ ਦੇ ਥੰਮ ਕੰਬ ਉੱਠਦੇ ਹਨ।

7ਉਹ ਸੂਰਜ ਨਾਲ ਗੱਲ ਕਰਦਾ ਹੈ ਅਤੇ ਇਹ ਚਮਕਦਾ ਨਹੀਂ ਹੈ; ਉਹ ਤਾਰਿਆਂ ਦੀ ਰੋਸ਼ਨੀ ਨੂੰ ਬੰਦ ਕਰ ਦਿੰਦਾ ਹੈ।

8ਉਹ ਇਕੱਲਾ ਹੀ ਅਕਾਸ਼ਾਂ ਨੂੰ ਫੈਲਾਉਂਦਾ ਹੈ ਅਤੇ ਸਮੁੰਦਰ ਦੀਆਂ ਲਹਿਰਾਂ ਉੱਤੇ ਤੁਰਦਾ ਹੈ।

9ਉਹ ਆਕਸ਼ ਦੇ ਤਾਰਿਆਂ ਨੂੰ ਜੋ ਬੇਰਾ ਅਤੇ ਓਰਿਅਨ, ਪਲੀਏਡਸ ਅਤੇ ਦੱਖਣ ਦੇ ਤਾਰਾਮੰਡਲ ਨੂੰ ਬਣਉਣ ਵਾਲਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.