ਅੱਯੋਬ 9

ਉਹ ਪਹਾੜਾਂ ਨੂੰ ਉਹਨਾਂ ਦੇ ਜਾਣੇ ਬਿਨਾਂ ਹਿਲਾ ਦਿੰਦਾ ਹੈ ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਉਲਟਾ ਦਿੰਦਾ ਹੈ।

Job 9:5 (UKJV) Which removes the mountains, and they know not: which overturns them in his anger.

3ਭਾਵੇਂ ਉਹ ਉਸ ਨਾਲ ਬਹਿਸ ਕਰਨਾ ਚਾਹੁੰਦੇ ਸਨ, ਉਹ ਹਜ਼ਾਰਾਂ ਵਿੱਚੋਂ ਇੱਕ ਵਾਰ ਵੀ ਉਸ ਨੂੰ ਉੱਤਰ ਨਾ ਦੇ ਸਕੇ।

4ਉਸਦੀ ਬੁੱਧੀ ਡੂੰਘੀ ਹੈ, ਉਸਦੀ ਸ਼ਕਤੀ ਵਿਸ਼ਾਲ ਹੈ। ਕਿਸ ਨੇ ਉਸ ਦਾ ਟਾਕਰਾ ਕੀਤਾ ਹੈ ਅਤੇ ਬੇਖੌਫ਼ ਨਿੱਕਲਿਆ ਹੈ?

5ਉਹ ਪਹਾੜਾਂ ਨੂੰ ਉਹਨਾਂ ਦੇ ਜਾਣੇ ਬਿਨਾਂ ਹਿਲਾ ਦਿੰਦਾ ਹੈ ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਉਲਟਾ ਦਿੰਦਾ ਹੈ।

6ਉਹ ਧਰਤੀ ਨੂੰ ਉਸ ਦੇ ਸਥਾਨ ਤੋਂ ਹਿਲਾ ਦਿੰਦਾ ਹੈ ਅਤੇ ਉਸ ਦੇ ਥੰਮ ਕੰਬ ਉੱਠਦੇ ਹਨ।

7ਉਹ ਸੂਰਜ ਨਾਲ ਗੱਲ ਕਰਦਾ ਹੈ ਅਤੇ ਇਹ ਚਮਕਦਾ ਨਹੀਂ ਹੈ; ਉਹ ਤਾਰਿਆਂ ਦੀ ਰੋਸ਼ਨੀ ਨੂੰ ਬੰਦ ਕਰ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.