1ਤਦ ਅੱਯੋਬ ਨੇ ਉੱਤਰ ਦਿੱਤਾ:
2“ਅਸਲ ਵਿੱਚ, ਮੈਂ ਜਾਣਦਾ ਹਾਂ ਕਿ ਇਹ ਸੱਚ ਹੈ। ਪਰ ਸਿਰਫ ਪ੍ਰਾਣੀ ਪਰਮੇਸ਼ਵਰ ਅੱਗੇ ਆਪਣੀ ਨਿਰਦੋਸ਼ਤਾ ਕਿਵੇਂ ਸਾਬਤ ਕਰ ਸਕਦੇ ਹਨ?
3ਭਾਵੇਂ ਉਹ ਉਸ ਨਾਲ ਬਹਿਸ ਕਰਨਾ ਚਾਹੁੰਦੇ ਸਨ, ਉਹ ਹਜ਼ਾਰਾਂ ਵਿੱਚੋਂ ਇੱਕ ਵਾਰ ਵੀ ਉਸ ਨੂੰ ਉੱਤਰ ਨਾ ਦੇ ਸਕੇ।
4ਉਸਦੀ ਬੁੱਧੀ ਡੂੰਘੀ ਹੈ, ਉਸਦੀ ਸ਼ਕਤੀ ਵਿਸ਼ਾਲ ਹੈ। ਕਿਸ ਨੇ ਉਸ ਦਾ ਟਾਕਰਾ ਕੀਤਾ ਹੈ ਅਤੇ ਬੇਖੌਫ਼ ਨਿੱਕਲਿਆ ਹੈ?
5ਉਹ ਪਹਾੜਾਂ ਨੂੰ ਉਹਨਾਂ ਦੇ ਜਾਣੇ ਬਿਨਾਂ ਹਿਲਾ ਦਿੰਦਾ ਹੈ ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਉਲਟਾ ਦਿੰਦਾ ਹੈ।