ਅੱਯੋਬ 9

ਉਸਦੀ ਬੁੱਧੀ ਡੂੰਘੀ ਹੈ, ਉਸਦੀ ਸ਼ਕਤੀ ਵਿਸ਼ਾਲ ਹੈ। ਕਿਸ ਨੇ ਉਸ ਦਾ ਟਾਕਰਾ ਕੀਤਾ ਹੈ ਅਤੇ ਬੇਖੌਫ਼ ਨਿੱਕਲਿਆ ਹੈ?

Job 9:4 (UKJV) He is wise in heart, and mighty in strength: who has hardened himself against him, and has prospered?

2“ਅਸਲ ਵਿੱਚ, ਮੈਂ ਜਾਣਦਾ ਹਾਂ ਕਿ ਇਹ ਸੱਚ ਹੈ। ਪਰ ਸਿਰਫ ਪ੍ਰਾਣੀ ਪਰਮੇਸ਼ਵਰ ਅੱਗੇ ਆਪਣੀ ਨਿਰਦੋਸ਼ਤਾ ਕਿਵੇਂ ਸਾਬਤ ਕਰ ਸਕਦੇ ਹਨ?

3ਭਾਵੇਂ ਉਹ ਉਸ ਨਾਲ ਬਹਿਸ ਕਰਨਾ ਚਾਹੁੰਦੇ ਸਨ, ਉਹ ਹਜ਼ਾਰਾਂ ਵਿੱਚੋਂ ਇੱਕ ਵਾਰ ਵੀ ਉਸ ਨੂੰ ਉੱਤਰ ਨਾ ਦੇ ਸਕੇ।

4ਉਸਦੀ ਬੁੱਧੀ ਡੂੰਘੀ ਹੈ, ਉਸਦੀ ਸ਼ਕਤੀ ਵਿਸ਼ਾਲ ਹੈ। ਕਿਸ ਨੇ ਉਸ ਦਾ ਟਾਕਰਾ ਕੀਤਾ ਹੈ ਅਤੇ ਬੇਖੌਫ਼ ਨਿੱਕਲਿਆ ਹੈ?

5ਉਹ ਪਹਾੜਾਂ ਨੂੰ ਉਹਨਾਂ ਦੇ ਜਾਣੇ ਬਿਨਾਂ ਹਿਲਾ ਦਿੰਦਾ ਹੈ ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਉਲਟਾ ਦਿੰਦਾ ਹੈ।

6ਉਹ ਧਰਤੀ ਨੂੰ ਉਸ ਦੇ ਸਥਾਨ ਤੋਂ ਹਿਲਾ ਦਿੰਦਾ ਹੈ ਅਤੇ ਉਸ ਦੇ ਥੰਮ ਕੰਬ ਉੱਠਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.