ਅੱਯੋਬ 9

“ਅਸਲ ਵਿੱਚ, ਮੈਂ ਜਾਣਦਾ ਹਾਂ ਕਿ ਇਹ ਸੱਚ ਹੈ। ਪਰ ਸਿਰਫ ਪ੍ਰਾਣੀ ਪਰਮੇਸ਼ਵਰ ਅੱਗੇ ਆਪਣੀ ਨਿਰਦੋਸ਼ਤਾ ਕਿਵੇਂ ਸਾਬਤ ਕਰ ਸਕਦੇ ਹਨ?

Job 9:2 (UKJV) I know it is so truthfully: but how should man be just with God?

1ਤਦ ਅੱਯੋਬ ਨੇ ਉੱਤਰ ਦਿੱਤਾ:

2“ਅਸਲ ਵਿੱਚ, ਮੈਂ ਜਾਣਦਾ ਹਾਂ ਕਿ ਇਹ ਸੱਚ ਹੈ। ਪਰ ਸਿਰਫ ਪ੍ਰਾਣੀ ਪਰਮੇਸ਼ਵਰ ਅੱਗੇ ਆਪਣੀ ਨਿਰਦੋਸ਼ਤਾ ਕਿਵੇਂ ਸਾਬਤ ਕਰ ਸਕਦੇ ਹਨ?

3ਭਾਵੇਂ ਉਹ ਉਸ ਨਾਲ ਬਹਿਸ ਕਰਨਾ ਚਾਹੁੰਦੇ ਸਨ, ਉਹ ਹਜ਼ਾਰਾਂ ਵਿੱਚੋਂ ਇੱਕ ਵਾਰ ਵੀ ਉਸ ਨੂੰ ਉੱਤਰ ਨਾ ਦੇ ਸਕੇ।

4ਉਸਦੀ ਬੁੱਧੀ ਡੂੰਘੀ ਹੈ, ਉਸਦੀ ਸ਼ਕਤੀ ਵਿਸ਼ਾਲ ਹੈ। ਕਿਸ ਨੇ ਉਸ ਦਾ ਟਾਕਰਾ ਕੀਤਾ ਹੈ ਅਤੇ ਬੇਖੌਫ਼ ਨਿੱਕਲਿਆ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.