ਅੱਯੋਬ 9

ਉਹ ਧਰਤੀ ਨੂੰ ਉਸ ਦੇ ਸਥਾਨ ਤੋਂ ਹਿਲਾ ਦਿੰਦਾ ਹੈ ਅਤੇ ਉਸ ਦੇ ਥੰਮ ਕੰਬ ਉੱਠਦੇ ਹਨ।

Job 9:6 (UKJV) Which shakes the earth out of her place, and the pillars thereof tremble.

4ਉਸਦੀ ਬੁੱਧੀ ਡੂੰਘੀ ਹੈ, ਉਸਦੀ ਸ਼ਕਤੀ ਵਿਸ਼ਾਲ ਹੈ। ਕਿਸ ਨੇ ਉਸ ਦਾ ਟਾਕਰਾ ਕੀਤਾ ਹੈ ਅਤੇ ਬੇਖੌਫ਼ ਨਿੱਕਲਿਆ ਹੈ?

5ਉਹ ਪਹਾੜਾਂ ਨੂੰ ਉਹਨਾਂ ਦੇ ਜਾਣੇ ਬਿਨਾਂ ਹਿਲਾ ਦਿੰਦਾ ਹੈ ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਉਲਟਾ ਦਿੰਦਾ ਹੈ।

6ਉਹ ਧਰਤੀ ਨੂੰ ਉਸ ਦੇ ਸਥਾਨ ਤੋਂ ਹਿਲਾ ਦਿੰਦਾ ਹੈ ਅਤੇ ਉਸ ਦੇ ਥੰਮ ਕੰਬ ਉੱਠਦੇ ਹਨ।

7ਉਹ ਸੂਰਜ ਨਾਲ ਗੱਲ ਕਰਦਾ ਹੈ ਅਤੇ ਇਹ ਚਮਕਦਾ ਨਹੀਂ ਹੈ; ਉਹ ਤਾਰਿਆਂ ਦੀ ਰੋਸ਼ਨੀ ਨੂੰ ਬੰਦ ਕਰ ਦਿੰਦਾ ਹੈ।

8ਉਹ ਇਕੱਲਾ ਹੀ ਅਕਾਸ਼ਾਂ ਨੂੰ ਫੈਲਾਉਂਦਾ ਹੈ ਅਤੇ ਸਮੁੰਦਰ ਦੀਆਂ ਲਹਿਰਾਂ ਉੱਤੇ ਤੁਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.