ਯੇਹੋਸ਼ੁਆ 10

ਇਸ ਤਰ੍ਹਾਂ ਹੋਇਆਂ ਕਿ ਜਦ ਉਹ ਇਸਰਾਏਲ ਦੇ ਅੱਗੇ ਭੱਜੇ ਜਾਂਦੇ ਸਨ ਤਾਂ ਬੈਥ-ਹੋਰੋਨ ਦੀ ਚੜ੍ਹਾਈ ਕੋਲ ਯਾਹਵੇਹ ਨੇ ਉਹਨਾਂ ਉੱਤੇ ਅਕਾਸ਼ੋਂ ਵੱਡੇ-ਵੱਡੇ ਪੱਥਰ ਅਜ਼ੇਕਾਹ ਤੱਕ ਇਉਂ ਸੁੱਟੇ ਕਿ ਉਹ ਮਰ ਗਏ। ਜਿਹੜੇ ਪੱਥਰਾਂ ਨਾਲ ਮਰੇ ਉਹ ਉਹਨਾਂ ਤੋਂ ਵੱਧ ਸਨ, ਜਿਹੜੇ ਇਸਰਾਏਲ ਦੀ ਤਲਵਾਰ ਨਾਲ ਵੱਡੇ ਗਏ।

Joshua 10:11 (UKJV) And it came to pass, as they fled from before Israel, and were in the going down to Bethhoron, that the LORD cast down great stones from heaven upon them unto Azekah, and they died: they were more which died with hailstones than they whom the children of Israel slew with the sword.

9ਗਿਲਗਾਲ ਤੋਂ ਸਾਰੀ ਰਾਤ ਤੁਰਨ ਤੋਂ ਬਾਅਦ, ਯੇਹੋਸ਼ੁਆ ਨੇ ਉਨ੍ਹਾਂ ਉੱਤੇ ਅਚਾਨਕ ਹਮਲਾ ਕਰ ਦਿੱਤਾ।

10ਯਾਹਵੇਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਸਾਹਮਣੇ ਉਲਝਣ ਵਿੱਚ ਪਾ ਦਿੱਤਾ, ਇਸ ਲਈ ਯੇਹੋਸ਼ੁਆ ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਗਿਬਓਨ ਵਿੱਚ ਪੂਰੀ ਤਰ੍ਹਾਂ ਹਰਾਇਆ। ਇਸਰਾਏਲ ਨੇ ਬੈਥ-ਹੋਰੋਨ ਨੂੰ ਜਾਂਦੇ ਰਾਹ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਅਜ਼ੇਕਾਹ ਅਤੇ ਮੱਕੇਦਾਹ ਦੇ ਸਾਰੇ ਰਸਤੇ ਤੱਕ ਮਾਰਦਾ ਗਿਆ।

11ਇਸ ਤਰ੍ਹਾਂ ਹੋਇਆਂ ਕਿ ਜਦ ਉਹ ਇਸਰਾਏਲ ਦੇ ਅੱਗੇ ਭੱਜੇ ਜਾਂਦੇ ਸਨ ਤਾਂ ਬੈਥ-ਹੋਰੋਨ ਦੀ ਚੜ੍ਹਾਈ ਕੋਲ ਯਾਹਵੇਹ ਨੇ ਉਹਨਾਂ ਉੱਤੇ ਅਕਾਸ਼ੋਂ ਵੱਡੇ-ਵੱਡੇ ਪੱਥਰ ਅਜ਼ੇਕਾਹ ਤੱਕ ਇਉਂ ਸੁੱਟੇ ਕਿ ਉਹ ਮਰ ਗਏ। ਜਿਹੜੇ ਪੱਥਰਾਂ ਨਾਲ ਮਰੇ ਉਹ ਉਹਨਾਂ ਤੋਂ ਵੱਧ ਸਨ, ਜਿਹੜੇ ਇਸਰਾਏਲ ਦੀ ਤਲਵਾਰ ਨਾਲ ਵੱਡੇ ਗਏ।

12ਜਿਸ ਦਿਨ ਯਾਹਵੇਹ ਨੇ ਅਮੋਰੀਆਂ ਨੂੰ ਇਸਰਾਏਲ ਦੇ ਹਵਾਲੇ ਕਰ ਦਿੱਤਾ, ਯੇਹੋਸ਼ੁਆ ਨੇ ਇਸਰਾਏਲ ਦੀ ਹਾਜ਼ਰੀ ਵਿੱਚ ਯਾਹਵੇਹ ਨੂੰ ਕਿਹਾ, “ਹੇ ਸੂਰਜ, ਗਿਬਓਨ ਉੱਤੇ ਠਹਿਰ ਜਾ, ਅਤੇ ਹੇ ਚੰਦਰਮਾ, ਅੱਯਾਲੋਨ ਦੀ ਘਾਟੀ ਦੇ ਉੱਪਰ ਠਹਿਰਿਆ ਰਹਿ।”

13ਸੋ ਸੂਰਜ ਠਹਿਰ ਗਿਆ, ਅਤੇ ਚੰਦ ਰੁਕ ਗਿਆ, ਜਦ ਤੱਕ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲੈ ਲਿਆ, ਜਿਵੇਂ ਯਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਸੂਰਜ ਅਸਮਾਨ ਦੇ ਵਿਚਕਾਰ ਰੁਕ ਗਿਆ ਅਤੇ ਪੂਰਾ ਦਿਨ ਡੁੱਬਣ ਵਿੱਚ ਦੇਰੀ ਹੋ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.