7ਇਸ ਲਈ ਯੇਹੋਸ਼ੁਆ ਨੇ ਆਪਣੀ ਸਾਰੀ ਸੈਨਾ ਸਮੇਤ ਸਭ ਵਧੀਆ ਲੜਾਕੂਆਂ ਸਮੇਤ ਗਿਲਗਾਲ ਤੋਂ ਕੂਚ ਕੀਤਾ।
8ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਉਨ੍ਹਾਂ ਤੋਂ ਨਾ ਡਰ ਕਿਉਂ ਜੋ ਮੈਂ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਹੈ। ਉਨ੍ਹਾਂ ਵਿੱਚੋਂ ਕੋਈ ਵੀ ਤੁਹਾਡਾ ਸਾਹਮਣਾ ਨਹੀਂ ਕਰ ਸਕੇਗਾ।”
9ਗਿਲਗਾਲ ਤੋਂ ਸਾਰੀ ਰਾਤ ਤੁਰਨ ਤੋਂ ਬਾਅਦ, ਯੇਹੋਸ਼ੁਆ ਨੇ ਉਨ੍ਹਾਂ ਉੱਤੇ ਅਚਾਨਕ ਹਮਲਾ ਕਰ ਦਿੱਤਾ।
10ਯਾਹਵੇਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਸਾਹਮਣੇ ਉਲਝਣ ਵਿੱਚ ਪਾ ਦਿੱਤਾ, ਇਸ ਲਈ ਯੇਹੋਸ਼ੁਆ ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਗਿਬਓਨ ਵਿੱਚ ਪੂਰੀ ਤਰ੍ਹਾਂ ਹਰਾਇਆ। ਇਸਰਾਏਲ ਨੇ ਬੈਥ-ਹੋਰੋਨ ਨੂੰ ਜਾਂਦੇ ਰਾਹ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਅਜ਼ੇਕਾਹ ਅਤੇ ਮੱਕੇਦਾਹ ਦੇ ਸਾਰੇ ਰਸਤੇ ਤੱਕ ਮਾਰਦਾ ਗਿਆ।
11ਇਸ ਤਰ੍ਹਾਂ ਹੋਇਆਂ ਕਿ ਜਦ ਉਹ ਇਸਰਾਏਲ ਦੇ ਅੱਗੇ ਭੱਜੇ ਜਾਂਦੇ ਸਨ ਤਾਂ ਬੈਥ-ਹੋਰੋਨ ਦੀ ਚੜ੍ਹਾਈ ਕੋਲ ਯਾਹਵੇਹ ਨੇ ਉਹਨਾਂ ਉੱਤੇ ਅਕਾਸ਼ੋਂ ਵੱਡੇ-ਵੱਡੇ ਪੱਥਰ ਅਜ਼ੇਕਾਹ ਤੱਕ ਇਉਂ ਸੁੱਟੇ ਕਿ ਉਹ ਮਰ ਗਏ। ਜਿਹੜੇ ਪੱਥਰਾਂ ਨਾਲ ਮਰੇ ਉਹ ਉਹਨਾਂ ਤੋਂ ਵੱਧ ਸਨ, ਜਿਹੜੇ ਇਸਰਾਏਲ ਦੀ ਤਲਵਾਰ ਨਾਲ ਵੱਡੇ ਗਏ।