ਯੇਹੋਸ਼ੁਆ 10

ਜਿਸ ਦਿਨ ਯਾਹਵੇਹ ਨੇ ਅਮੋਰੀਆਂ ਨੂੰ ਇਸਰਾਏਲ ਦੇ ਹਵਾਲੇ ਕਰ ਦਿੱਤਾ, ਯੇਹੋਸ਼ੁਆ ਨੇ ਇਸਰਾਏਲ ਦੀ ਹਾਜ਼ਰੀ ਵਿੱਚ ਯਾਹਵੇਹ ਨੂੰ ਕਿਹਾ, “ਹੇ ਸੂਰਜ, ਗਿਬਓਨ ਉੱਤੇ ਠਹਿਰ ਜਾ, ਅਤੇ ਹੇ ਚੰਦਰਮਾ, ਅੱਯਾਲੋਨ ਦੀ ਘਾਟੀ ਦੇ ਉੱਪਰ ਠਹਿਰਿਆ ਰਹਿ।”

Joshua 10:12 (UKJV) Then spoke Joshua to the LORD in the day when the LORD delivered up the Amorites before the children of Israel, and he said in the sight of Israel, Sun, stand you still upon Gibeon; and you, Moon, in the valley of Ajalon.

10ਯਾਹਵੇਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਸਾਹਮਣੇ ਉਲਝਣ ਵਿੱਚ ਪਾ ਦਿੱਤਾ, ਇਸ ਲਈ ਯੇਹੋਸ਼ੁਆ ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਗਿਬਓਨ ਵਿੱਚ ਪੂਰੀ ਤਰ੍ਹਾਂ ਹਰਾਇਆ। ਇਸਰਾਏਲ ਨੇ ਬੈਥ-ਹੋਰੋਨ ਨੂੰ ਜਾਂਦੇ ਰਾਹ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਅਜ਼ੇਕਾਹ ਅਤੇ ਮੱਕੇਦਾਹ ਦੇ ਸਾਰੇ ਰਸਤੇ ਤੱਕ ਮਾਰਦਾ ਗਿਆ।

11ਇਸ ਤਰ੍ਹਾਂ ਹੋਇਆਂ ਕਿ ਜਦ ਉਹ ਇਸਰਾਏਲ ਦੇ ਅੱਗੇ ਭੱਜੇ ਜਾਂਦੇ ਸਨ ਤਾਂ ਬੈਥ-ਹੋਰੋਨ ਦੀ ਚੜ੍ਹਾਈ ਕੋਲ ਯਾਹਵੇਹ ਨੇ ਉਹਨਾਂ ਉੱਤੇ ਅਕਾਸ਼ੋਂ ਵੱਡੇ-ਵੱਡੇ ਪੱਥਰ ਅਜ਼ੇਕਾਹ ਤੱਕ ਇਉਂ ਸੁੱਟੇ ਕਿ ਉਹ ਮਰ ਗਏ। ਜਿਹੜੇ ਪੱਥਰਾਂ ਨਾਲ ਮਰੇ ਉਹ ਉਹਨਾਂ ਤੋਂ ਵੱਧ ਸਨ, ਜਿਹੜੇ ਇਸਰਾਏਲ ਦੀ ਤਲਵਾਰ ਨਾਲ ਵੱਡੇ ਗਏ।

12ਜਿਸ ਦਿਨ ਯਾਹਵੇਹ ਨੇ ਅਮੋਰੀਆਂ ਨੂੰ ਇਸਰਾਏਲ ਦੇ ਹਵਾਲੇ ਕਰ ਦਿੱਤਾ, ਯੇਹੋਸ਼ੁਆ ਨੇ ਇਸਰਾਏਲ ਦੀ ਹਾਜ਼ਰੀ ਵਿੱਚ ਯਾਹਵੇਹ ਨੂੰ ਕਿਹਾ, “ਹੇ ਸੂਰਜ, ਗਿਬਓਨ ਉੱਤੇ ਠਹਿਰ ਜਾ, ਅਤੇ ਹੇ ਚੰਦਰਮਾ, ਅੱਯਾਲੋਨ ਦੀ ਘਾਟੀ ਦੇ ਉੱਪਰ ਠਹਿਰਿਆ ਰਹਿ।”

13ਸੋ ਸੂਰਜ ਠਹਿਰ ਗਿਆ, ਅਤੇ ਚੰਦ ਰੁਕ ਗਿਆ, ਜਦ ਤੱਕ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲੈ ਲਿਆ, ਜਿਵੇਂ ਯਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਸੂਰਜ ਅਸਮਾਨ ਦੇ ਵਿਚਕਾਰ ਰੁਕ ਗਿਆ ਅਤੇ ਪੂਰਾ ਦਿਨ ਡੁੱਬਣ ਵਿੱਚ ਦੇਰੀ ਹੋ ਗਈ।

14ਇਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਦੇ ਵੀ ਅਜਿਹਾ ਦਿਨ ਨਹੀਂ ਆਇਆ, ਜਿਸ ਦਿਨ ਯਾਹਵੇਹ ਨੇ ਮਨੁੱਖ ਦੀ ਗੱਲ ਸੁਣੀ ਹੋਵੇ। ਯਕੀਨਨ ਯਾਹਵੇਹ ਇਸਰਾਏਲ ਲਈ ਲੜ ਰਿਹਾ ਸੀ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.