12ਜਿਸ ਦਿਨ ਯਾਹਵੇਹ ਨੇ ਅਮੋਰੀਆਂ ਨੂੰ ਇਸਰਾਏਲ ਦੇ ਹਵਾਲੇ ਕਰ ਦਿੱਤਾ, ਯੇਹੋਸ਼ੁਆ ਨੇ ਇਸਰਾਏਲ ਦੀ ਹਾਜ਼ਰੀ ਵਿੱਚ ਯਾਹਵੇਹ ਨੂੰ ਕਿਹਾ, “ਹੇ ਸੂਰਜ, ਗਿਬਓਨ ਉੱਤੇ ਠਹਿਰ ਜਾ, ਅਤੇ ਹੇ ਚੰਦਰਮਾ, ਅੱਯਾਲੋਨ ਦੀ ਘਾਟੀ ਦੇ ਉੱਪਰ ਠਹਿਰਿਆ ਰਹਿ।”
13ਸੋ ਸੂਰਜ ਠਹਿਰ ਗਿਆ, ਅਤੇ ਚੰਦ ਰੁਕ ਗਿਆ, ਜਦ ਤੱਕ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲੈ ਲਿਆ, ਜਿਵੇਂ ਯਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਸੂਰਜ ਅਸਮਾਨ ਦੇ ਵਿਚਕਾਰ ਰੁਕ ਗਿਆ ਅਤੇ ਪੂਰਾ ਦਿਨ ਡੁੱਬਣ ਵਿੱਚ ਦੇਰੀ ਹੋ ਗਈ।
14ਇਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਦੇ ਵੀ ਅਜਿਹਾ ਦਿਨ ਨਹੀਂ ਆਇਆ, ਜਿਸ ਦਿਨ ਯਾਹਵੇਹ ਨੇ ਮਨੁੱਖ ਦੀ ਗੱਲ ਸੁਣੀ ਹੋਵੇ। ਯਕੀਨਨ ਯਾਹਵੇਹ ਇਸਰਾਏਲ ਲਈ ਲੜ ਰਿਹਾ ਸੀ!
15ਫ਼ੇਰ ਯੇਹੋਸ਼ੁਆ ਸਾਰੇ ਇਸਰਾਏਲ ਦੇ ਨਾਲ ਗਿਲਗਾਲ ਦੇ ਡੇਰੇ ਵਿੱਚ ਵਾਪਸ ਆਇਆ।
16ਹੁਣ ਪੰਜ ਰਾਜੇ ਭੱਜ ਗਏ ਸਨ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਲੁਕ ਗਏ ਸਨ।