ਯੇਹੋਸ਼ੁਆ 10

ਯੇਹੋਸ਼ੁਆ ਨੇ ਉਨ੍ਹਾਂ ਨੂੰ ਕਾਦੇਸ਼ ਬਰਨੇਆ ਤੋਂ ਲੈ ਕੇ ਗਾਜ਼ਾ ਤੱਕ ਅਤੇ ਗੋਸ਼ਨ ਦੇ ਸਾਰੇ ਇਲਾਕੇ ਤੋਂ ਗਿਬਓਨ ਤੱਕ ਆਪਣੇ ਅਧੀਨ ਕਰ ਲਿਆ।

Joshua 10:41 (UKJV) And Joshua stroke them from Kadeshbarnea even unto Gaza, and all the country of Goshen, even unto Gibeon.

39ਉਨ੍ਹਾਂ ਨੇ ਸ਼ਹਿਰ, ਉਸਦੇ ਰਾਜੇ ਅਤੇ ਉਸਦੇ ਪਿੰਡਾਂ ਨੂੰ ਲੈ ਲਿਆ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਇਸ ਵਿੱਚ ਹਰ ਕੋਈ ਉਨ੍ਹਾਂ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚਿਆ। ਉਨ੍ਹਾਂ ਨੇ ਦਬੀਰ ਅਤੇ ਉਸ ਦੇ ਰਾਜੇ ਨਾਲ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਨੇ ਲਿਬਨਾਹ ਅਤੇ ਉਸ ਦੇ ਰਾਜੇ ਅਤੇ ਹੇਬਰੋਨ ਨਾਲ ਕੀਤਾ ਸੀ।

40ਇਸ ਲਈ ਯੇਹੋਸ਼ੁਆ ਨੇ ਆਪਣੇ ਸਾਰੇ ਰਾਜਿਆਂ ਸਮੇਤ ਪਹਾੜੀ ਦੇਸ਼, ਨੇਗੇਵ, ਪੱਛਮੀ ਤਲਹਟੀ ਅਤੇ ਪਹਾੜੀ ਢਲਾਣਾਂ ਸਮੇਤ ਸਾਰੇ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ। ਉਸ ਨੇ ਕੋਈ ਵੀ ਬਾਕੀ ਨਹੀਂ ਛੱਡਿਆ। ਉਸ ਨੇ ਸਾਹ ਲੈਣ ਵਾਲੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਕਿ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ।

41ਯੇਹੋਸ਼ੁਆ ਨੇ ਉਨ੍ਹਾਂ ਨੂੰ ਕਾਦੇਸ਼ ਬਰਨੇਆ ਤੋਂ ਲੈ ਕੇ ਗਾਜ਼ਾ ਤੱਕ ਅਤੇ ਗੋਸ਼ਨ ਦੇ ਸਾਰੇ ਇਲਾਕੇ ਤੋਂ ਗਿਬਓਨ ਤੱਕ ਆਪਣੇ ਅਧੀਨ ਕਰ ਲਿਆ।

42ਇਹ ਸਾਰੇ ਰਾਜੇ ਅਤੇ ਉਨ੍ਹਾਂ ਦੀ ਧਰਤੀ ਯੇਹੋਸ਼ੁਆ ਨੇ ਇੱਕ ਮੁਹਿੰਮ ਵਿੱਚ ਜਿੱਤ ਲਈ, ਕਿਉਂਕਿ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸਰਾਏਲ ਲਈ ਲੜਿਆ ਸੀ।

43ਫਿਰ ਯੇਹੋਸ਼ੁਆ ਸਾਰੇ ਇਸਰਾਏਲ ਦੇ ਨਾਲ ਗਿਲਗਾਲ ਦੇ ਡੇਰੇ ਵਿੱਚ ਵਾਪਸ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.