40ਇਸ ਲਈ ਯੇਹੋਸ਼ੁਆ ਨੇ ਆਪਣੇ ਸਾਰੇ ਰਾਜਿਆਂ ਸਮੇਤ ਪਹਾੜੀ ਦੇਸ਼, ਨੇਗੇਵ, ਪੱਛਮੀ ਤਲਹਟੀ ਅਤੇ ਪਹਾੜੀ ਢਲਾਣਾਂ ਸਮੇਤ ਸਾਰੇ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ। ਉਸ ਨੇ ਕੋਈ ਵੀ ਬਾਕੀ ਨਹੀਂ ਛੱਡਿਆ। ਉਸ ਨੇ ਸਾਹ ਲੈਣ ਵਾਲੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਕਿ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ।
41ਯੇਹੋਸ਼ੁਆ ਨੇ ਉਨ੍ਹਾਂ ਨੂੰ ਕਾਦੇਸ਼ ਬਰਨੇਆ ਤੋਂ ਲੈ ਕੇ ਗਾਜ਼ਾ ਤੱਕ ਅਤੇ ਗੋਸ਼ਨ ਦੇ ਸਾਰੇ ਇਲਾਕੇ ਤੋਂ ਗਿਬਓਨ ਤੱਕ ਆਪਣੇ ਅਧੀਨ ਕਰ ਲਿਆ।
42ਇਹ ਸਾਰੇ ਰਾਜੇ ਅਤੇ ਉਨ੍ਹਾਂ ਦੀ ਧਰਤੀ ਯੇਹੋਸ਼ੁਆ ਨੇ ਇੱਕ ਮੁਹਿੰਮ ਵਿੱਚ ਜਿੱਤ ਲਈ, ਕਿਉਂਕਿ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸਰਾਏਲ ਲਈ ਲੜਿਆ ਸੀ।
43ਫਿਰ ਯੇਹੋਸ਼ੁਆ ਸਾਰੇ ਇਸਰਾਏਲ ਦੇ ਨਾਲ ਗਿਲਗਾਲ ਦੇ ਡੇਰੇ ਵਿੱਚ ਵਾਪਸ ਆਇਆ।