ਯੇਹੋਸ਼ੁਆ 10

ਇਸ ਲਈ ਯੇਹੋਸ਼ੁਆ ਨੇ ਆਪਣੇ ਸਾਰੇ ਰਾਜਿਆਂ ਸਮੇਤ ਪਹਾੜੀ ਦੇਸ਼, ਨੇਗੇਵ, ਪੱਛਮੀ ਤਲਹਟੀ ਅਤੇ ਪਹਾੜੀ ਢਲਾਣਾਂ ਸਮੇਤ ਸਾਰੇ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ। ਉਸ ਨੇ ਕੋਈ ਵੀ ਬਾਕੀ ਨਹੀਂ ਛੱਡਿਆ। ਉਸ ਨੇ ਸਾਹ ਲੈਣ ਵਾਲੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਕਿ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ।

Joshua 10:40 (UKJV) So Joshua stroke all the country of the hills, and of the south, and of the vale, and of the springs, and all their kings: he left none remaining, but utterly destroyed all that breathed, as the LORD God of Israel commanded.

38ਤਦ ਯੇਹੋਸ਼ੁਆ ਅਤੇ ਉਸਦੇ ਨਾਲ ਦੇ ਸਾਰੇ ਇਸਰਾਏਲ ਨੇ ਮੁੜ ਕੇ ਦਬੀਰ ਉੱਤੇ ਹਮਲਾ ਕੀਤਾ।

39ਉਨ੍ਹਾਂ ਨੇ ਸ਼ਹਿਰ, ਉਸਦੇ ਰਾਜੇ ਅਤੇ ਉਸਦੇ ਪਿੰਡਾਂ ਨੂੰ ਲੈ ਲਿਆ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਇਸ ਵਿੱਚ ਹਰ ਕੋਈ ਉਨ੍ਹਾਂ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚਿਆ। ਉਨ੍ਹਾਂ ਨੇ ਦਬੀਰ ਅਤੇ ਉਸ ਦੇ ਰਾਜੇ ਨਾਲ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਨੇ ਲਿਬਨਾਹ ਅਤੇ ਉਸ ਦੇ ਰਾਜੇ ਅਤੇ ਹੇਬਰੋਨ ਨਾਲ ਕੀਤਾ ਸੀ।

40ਇਸ ਲਈ ਯੇਹੋਸ਼ੁਆ ਨੇ ਆਪਣੇ ਸਾਰੇ ਰਾਜਿਆਂ ਸਮੇਤ ਪਹਾੜੀ ਦੇਸ਼, ਨੇਗੇਵ, ਪੱਛਮੀ ਤਲਹਟੀ ਅਤੇ ਪਹਾੜੀ ਢਲਾਣਾਂ ਸਮੇਤ ਸਾਰੇ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ। ਉਸ ਨੇ ਕੋਈ ਵੀ ਬਾਕੀ ਨਹੀਂ ਛੱਡਿਆ। ਉਸ ਨੇ ਸਾਹ ਲੈਣ ਵਾਲੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਕਿ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ।

41ਯੇਹੋਸ਼ੁਆ ਨੇ ਉਨ੍ਹਾਂ ਨੂੰ ਕਾਦੇਸ਼ ਬਰਨੇਆ ਤੋਂ ਲੈ ਕੇ ਗਾਜ਼ਾ ਤੱਕ ਅਤੇ ਗੋਸ਼ਨ ਦੇ ਸਾਰੇ ਇਲਾਕੇ ਤੋਂ ਗਿਬਓਨ ਤੱਕ ਆਪਣੇ ਅਧੀਨ ਕਰ ਲਿਆ।

42ਇਹ ਸਾਰੇ ਰਾਜੇ ਅਤੇ ਉਨ੍ਹਾਂ ਦੀ ਧਰਤੀ ਯੇਹੋਸ਼ੁਆ ਨੇ ਇੱਕ ਮੁਹਿੰਮ ਵਿੱਚ ਜਿੱਤ ਲਈ, ਕਿਉਂਕਿ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸਰਾਏਲ ਲਈ ਲੜਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.