1ਇਹ ਉਸ ਦੇਸ਼ ਦੇ ਰਾਜੇ ਹਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਹਰਾਇਆ ਸੀ ਅਤੇ ਜਿਨ੍ਹਾਂ ਦਾ ਇਲਾਕਾ ਉਨ੍ਹਾਂ ਨੇ ਯਰਦਨ ਦੇ ਪੂਰਬ ਵੱਲ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਰਬਤ ਤੱਕ, ਅਰਾਬਾਹ ਦੇ ਸਾਰੇ ਪੂਰਬੀ ਪਾਸੇ ਸਮੇਤ ਲੈ ਲਿਆ ਸੀ।
2ਅਮੋਰੀਆਂ ਦਾ ਰਾਜਾ ਸੀਹੋਨ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ। ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ ਅਤੇ ਗਿਲਆਦ ਤੋਂ ਅੱਧ ਯਬੋਕ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ
3ਉਸਦਾ ਰਾਜ ਪੂਰਬੀ ਅਰਾਬਾਹ ਖੇਤਰ ਤੋਂ ਲੈ ਕੇ, ਕਿਨਰੇਥ ਝੀਲ ਤੋਂ ਅਰਬ ਸਾਗਰ ਤੱਕ ਅਤੇ ਪੂਰਬ ਵਿੱਚ ਬੈਤ ਯਸ਼ੀਮੋਥ ਤੱਕ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਲਾਣਾਂ ਦੇ ਪੈਰਾਂ ਤੱਕ ਫੈਲਿਆ ਹੋਇਆ ਸੀ।